Punjab
ਗੈਰ ਕਾਨੂੰਨੀ ਮਾਈਨਿੰਗ ਤੇ ਪਠਾਨਕੋਟ ਪੁਲਿਸ ਦੀ ਵੱਡੀ ਕਾਰਵਾਈ, ਚਾਰ ਪੋਕਲੈਂਡ ਮਸ਼ੀਨ ਤਿੰਨ ਟਿੱਪਰ ਕੀਤੇ ਜਬਤ
11 ਦਸੰਬਰ 2023: ਗੈਰ ਕਾਨੂੰਨੀ ਮਾਈਨਿੰਗ ਤੇ ਪਠਾਨਕੋਟ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਪਠਾਨਕੋਟ ਜ਼ਿਲ੍ਹੇ ਦੀ ਪੁਲਿਸ ਵੱਲੋਂ ਦੋ ਵੱਖ-ਵੱਖ ਜਗ੍ਹਾ ਤੇ ਰੇਡ ਕੀਤੀ ਗਈ ਅਤੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਹੋਏ ਚਾਰ ਪੋਕਲੈਂਡ ਮਸ਼ੀਨ ਅਤੇ ਤਿੰਨ ਟਿੱਪਰ ਜਬਤ ਕੀਤੇ ਗਏ ਹਨ। ਪੰਜ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਪੰਜ ਜੋ ਆਰੋਪੀ ਫੜੇ ਗਏ ਹਨ ਇਹ ਦੋ ਵੱਖ ਵੱਖ ਕਰੈਸ਼ਰਾਂ ਤੇ ਕੰਮ ਕਰਦੇ ਸਨ ਜਿਸ ਦੇ ਚਲਦੇ ਪੁਲਿਸ ਵੱਲੋਂ ਕਰੈਸ਼ਰ ਮਾਲਕਾਂ ਨੂੰ ਵੀ ਇਸ ਦੇ ਵਿੱਚ ਨਾਮਜਦ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠਾਨਕੋਟ ਪੁਲਿਸ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਵੱਖ-ਵੱਖ ਦੋ ਮਾਮਲਿਆਂ ਦੇ ਵਿੱਚ ਪੁਲਿਸ ਵੱਲੋਂ ਚਾਰ ਪੋਕਲੈਂਡ ਮਸ਼ੀਨ ਅਤੇ ਤਿੰਨ ਟਿੱਪਰ ਜਪਤ ਕੀਤੇ ਗਏ ਹਨ। ਅਤੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਦੀ ਪੁੱਛਗਿੱਛ ਤੇ ਪਤਾ ਚੱਲਿਆ ਹੈ ਕਿ ਉਹ ਦੋ ਵੱਖ-ਵੱਖ ਕਰੈਸ਼ਰਾਂ ਦੇ ਲਈ ਕੰਮ ਕਰਦੇ ਸਨ ਜਿਸਦੇ ਚਲਦੇ ਕ੍ਰੈਸ਼ਰ ਮਾਲਕਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਨਾਮਜਦ ਕੀਤਾ ਗਿਆ ਹੈ। ਜੋ ਕਿ ਹਜੇ ਫਰਾਰ ਚੱਲ ਰਹੇ ਹਨ। ਉਨਾਂ ਨੇ ਕਿਹਾ ਕਿ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਐਸਐਸਪੀ ਪਠਾਨਕੋਟ ਨੇ ਇਹ ਵੀ ਕਿਹਾ ਕਿ ਪਠਾਨਕੋਟ ਦੇ ਚੱਕੀ ਖੱਡ ਦੇ ਵਿੱਚ ਮਾਈਨਿੰਗ ਤੇ ਬਿਲਕੁਲ ਰੋਕ ਹੈ ਅਤੇ ਜੇਕਰ ਕੋਈ ਨਜਾਇਜ਼ ਮਾਈਨਿੰਗ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ।