Punjab
BSF ਨੂੰ ਮਿਲੀ ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਨਾਲ ਕਾਬੂ ਕੀਤੇ 2 ਵਿਅਕਤੀ
ਬੀ.ਐੱਸ.ਐੱਫ ਇੰਟੈਲੀਜੈਂਸ ਵਿੰਗ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ‘ਚੋਂ ਉਸ ਸਮੇਂ ਵੱਡੀ ਕਾਰਵਾਈ ਕੀਤੀ, ਜਦੋਂ ਇੱਥੇ ਸੂਚਨਾ ਦੇ ਆਧਾਰ ‘ਤੇ ਨਸ਼ੀਲੇ ਪਦਾਰਥਾਂ ਦੀ ਖੇਪ ਨਾਲ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਦੱਸ ਦੇਈਏ ਕਿ ਰਾਤ ਦੇ ਸਮੇਂ ਬੀ.ਐੱਸ.ਐੱਫ ਨੂੰ ਸਰਹੱਦੀ ਇਲਾਕੇ ਵਿੱਚ ਇਕ ਸ਼ੱਕੀ ਵਿਅਕਤੀ ਦੀ ਸੂਚਨਾ ਮਿਲੀ ਸੀ, ਤਾਂ ਮੌਕੇ ‘ਤੇ ਬੀ.ਐੱਸ.ਐੱਫ ਨੇ ਫਿਰੋਜ਼ਪੁਰ ਦੇ ਪਿੰਡ ਭਾਨੇਵਾਲਾ ਦੇ ਨਜ਼ਦੀਕ ਲੰਘਦੇ ਹੋਏ ਟਰੈਕਟਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਦੀ ਖੇਪ ਬਰਾਮਦ ਹੋਈ।
ਦੱਸ ਦੇਈਏ ਕਿ ਬਰਾਮਦ ਕੀਤੇ ਗਏ 2 ਪੈਕਟਾਂ ਵਿੱਚ ਹੈਰੋਇਨ ਸੀ। ਮੌਕੇ ‘ਤੇ ਦੋਵਾਂ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਫਿਰੋਜਪੁਰ ਦੇ ਪਿੰਡ ਚੰਦਵਾਲਾ ਦੇ ਵਸਨੀਕ ਹਨ। ਮੁਲਜ਼ਮਾਂ ਵਿੱਚੋਂ ਇਕ ਦੀ ਉਮਰ ਕਰੀਬ 27 ਸਾਲ ਤੇ ਦੂਜੇ ਦੀ 50 ਸਾਲ ਦੱਸੀ ਜਾ ਰਹੀ ਹੈ।
ਜਦੋਂ ਬੀ.ਐੱਸ.ਐੱਫ ਨੇ ਦੋਵਾਂ ਮੁਲਜ਼ਮਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ 3 ਮੋਬਾਇਲ ਵੀ ਬਰਾਮਦ ਕੀਤੇ ਗਏ। ਉਸ ਤੋਂ ਬਾਅਦ ਬੀ.ਐੱਸ.ਐੱਫ ਦੇ ਵੱਲੋਂ ਹੈਰੋਇਨ, ਤਿੰਨ ਮੋਬਾਈਲ ਅਤੇ ਦੋਵੇਂ ਵਿਅਕਤੀ ਟਰੈਕਟਰ ਸਮੇਤ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਗਏ ਫਿਲਹਾਲ ਬਾਕੀ ਦੀ ਜਾਂਚ ਜਾਰੀ ਹੈ।
(Report – Sunil Kataria, Senior Journalist, World Punjabi TV)