National
ਗੋਂਡਾ ‘ਚ ਵੱਡਾ ਰੇਲ ਹਾਦਸਾ, 2 ਦੀ ਮੌਤ, ਕਈ ਜ਼ਖਮੀ
UTTARPRADESH : ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ‘ਚ ਇੱਕ ਘਟਨਾ ਵਾਪਰ ਗਈ ਹੈ। ਦੱਸ ਦੇਈਏ ਇਹ ਹਾਦਸਾ ਰੇਲਗੱਡੀ ਨਾਲ ਵਾਪਰਿਆ ਹੈ | ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈਸ ਰੇਲਗੱਡੀ ਦੀਆਂ ਪੰਜ ਬੋਗੀਆਂ ਪਲਟ ਗਈਆਂ। ਇਹ ਹਾਦਸਾ ਗੋਂਡਾ-ਗੋਰਖਪੁਰ ਰੇਲਵੇ ਲਾਈਨ ‘ਤੇ ਮੋਤੀਗੰਜ ਦੇ ਪਿਕੌਰਾ ਪਿੰਡ ਨੇੜੇ ਵਾਪਰਿਆ, ਜਿਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਹਾਲਾਂਕਿ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਚੰਡੀਗੜ੍ਹ ਤੋਂ ਗੋਰਖਪੁਰ ਦੇ ਰਸਤੇ ਅਸਾਮ ਜਾ ਰਹੀ ਡਿਬਰੂਗੜ੍ਹ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ ਦੋ ਯਾਤਰੀਆਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਇਹ ਘਟਨਾ ਗੋਰਖਪੁਰ ਰੇਲਵੇ ਸੈਕਸ਼ਨ ਦੇ ਮੋਤੀਗੰਜ ਸਰਹੱਦ ‘ਤੇ ਵਾਪਰੀ, ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਜਾਰੀ ਹੈ। ਰੇਲਵੇ ਨੇ ਹਾਦਸੇ ਸਬੰਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।
ਹਾਦਸੇ ਕਾਰਨ ਇਸ ਰੂਟ ਤੋਂ ਲੰਘਣ ਵਾਲੀਆਂ 11 ਟਰੇਨਾਂ ਨੂੰ ਮੋੜ ਦਿੱਤਾ ਗਿਆ ਹੈ ਅਤੇ ਦੋ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਰੇਲਵੇ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਮੈਡੀਕਲ ਟੀਮ ਨੂੰ ਵੀ ਬੁਲਾਇਆ ਗਿਆ ਅਤੇ ਡੱਬਿਆਂ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।ਹਾਦਸੇ ਤੋਂ ਬਾਅਦ ਰੂਟ ‘ਤੇ ਆਉਣ ਵਾਲੀਆਂ ਟਰੇਨਾਂ ‘ਚ ਵਿਘਨ ਪਿਆ ਹੈ। ਕ੍ਰੈਸ਼ ਹੋਣ ਵਾਲੀ ਟਰੇਨ ਦਾ ਨੰਬਰ 15904 ਹੈ। ਇਕ ਯਾਤਰੀ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 2:30 ਵਜੇ ਵਾਪਰਿਆ। ਟਰੇਨ ਚੰਡੀਗੜ੍ਹ ਤੋਂ ਸ਼ੁਰੂ ਹੋਈ ਸੀ ਅਤੇ ਇਹ ਹਾਦਸਾ ਗੋਂਡਾ ਤੋਂ ਕਰੀਬ 20 ਕਿਲੋਮੀਟਰ ਅੱਗੇ ਵਾਪਰਿਆ। ਦੋ ਬੋਗੀਆਂ ਪੂਰੀ ਤਰ੍ਹਾਂ ਪਟੜੀ ਤੋਂ ਉਤਰ ਗਈਆਂ।
ਕੇਂਦਰ ਸਰਕਾਰ ਨੇ ਦਿੱਤਾ ਮੁਆਵਜ਼ਾ
ਰੇਲ ਹਾਦਸੇ ਤੋਂ ਬਾਅਦ ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ । ਦੱਸ ਦੇਈਏ ਕਿ ਮ੍ਰਿਤਕਾਂ ਦੇ ਪਰਿਵਾਰਕ ਨੂੰ ਕੇਂਦਰ ਸਰਕਾਰ 10-10 ਲੱਖ ਰੁਪਏ ਦੇਵੇਗੀ ।
UP CM YOGI ADITYANATH ਨੇ ਕੀਤਾ ਟਵੀਟ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਰੇਲ ਹਾਦਸੇ ਦਾ ਨੋਟਿਸ ਲਿਆ ਹੈ। ਜ਼ਿਲ੍ਹੇ ਵਿੱਚ ਵਾਪਰਿਆ ਰੇਲ ਹਾਦਸਾ ਬਹੁਤ ਦੁਖਦ ਹੈ।ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਚਲਾਉਣ ਅਤੇ ਜ਼ਖਮੀਆਂ ਨੂੰ ਪਹਿਲ ਦੇ ਆਧਾਰ ‘ਤੇ ਹਸਪਤਾਲਾਂ ‘ਚ ਪਹੁੰਚਾਉਣ ਅਤੇ ਉਨ੍ਹਾਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਭਗਵਾਨ ਸ਼੍ਰੀ ਰਾਮ ਅੱਗੇ ਅਰਦਾਸ ਕਰਦੇ ਹਾਂ।