India
ਅੰਮ੍ਰਿਤਸਰ ‘ਚ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੀ ਬਿਹਾਰ ਪੁਲਿਸ ਟੀਮ

ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 20 ਜੂਨ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭਾਲ ‘ਚ ਬਿਹਾਰ ਪੁਲਿਸ ਦੀ ਟੀਮ ਅੰਮ੍ਰਿਤਸਰ ‘ਚ ਉਨ੍ਹਾਂ ਦੇਘਰ ‘ਚ ਪਹੁੰਚੀ ਹੈ। ਪੁਲਿਸ ਟੀਮ ਨੇ ਦਿਨ ਤੋਂ ਸਿੱਧੂ ਦੇ ਘਰ ਦੇ ਬਾਹਰ ਹੈ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਰਿਹਾ ਹੈ। ਬਿਹਾਰ ਪੁਲਿਸ ਦੀ ਟੀਮ ਕਟਿਹਾਰ ‘ਚ ਸਿੱਧੂਖ਼ਿਲਾਫ਼ ਦਰਜ ਕੇਸ ਦੇ ਸਿਲਸਿਲੇ ‘ਚ ਇੱਥੇ ਆਈ ਸੀ। ਜ਼ਿਕਰਯੋਗ ਹੈ ਕਿ ਪੁਲਿਸ ਟੀਮ ਇਸ ਮਾਮਲੇ ‘ਚ ਉਨ੍ਹਾਂ ਨੂੰ ਜਮਾਨਤ ਦੇਣ ਪਹੁੰਚੀ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਦੇ ਘਰ ‘ਤੇ ਬਿਹਾਰ ਪੁਲਿਸ ਦੀ ਟੀਮ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਰਹੀ ਹੈ ਪਰ ਉਨ੍ਹਾਂ ਨੂੰ ਕੋਈ ਤਸਲੀਬਖ਼ਸ਼ ਜਵਾਬ ਨਹੀਂ ਮਿਲ ਰਿਹਾ। ਜਾਣਕਾਰੀ ਅਨੁਸਾਰ ਸਿੱਧੂ ‘ਤੇ 2019 ਲੋਕ ਸਭਾ ਚੋਣਾਂ ਦੌਰਾਨ ਵਿਵਾਦਤ ਭਾਸ਼ਣ ਦੇਣ ਦੇ ਦੋਸ਼’ਚ ਕਟਿਹਾਰ ਦੇ ਵਰਸੋਈ ਥਾਣੇ ‘ਚ ਮਾਮਲਾ ਦਰਜ ਹੈ।