Uncategorized
ਬੀਜਾਪੁਰ ‘ਚ ਪੁਲਿਸ ਤੇ ਨਕਲਸੀਆਂ ‘ਚ ਹੋਏ ਮੁਕਾਬਲੇ ‘ਚ 23 ਜਵਾਨ ਹੋਏ ਸ਼ਹੀਦ
ਛੱਤੀਸਗੜ੍ਹ ਦੇ ਬੀਜਾਪੁਰ ’ਚ ਪੁਲਿਸ ਤੇ ਨਕਲਸੀਆਂ ‘ਚ ਹੋਏ ਮੁਕਾਬਲੇ ’ਚ 23 ਜਵਾਨ ਸ਼ਹੀਦ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਦੌਰਾਨ ਡੀਜੀਪੀ, ਡੀਐੱਮ ਅਵਸਥੀ ਨੇ ਵੀ ਕਿਹਾ ਕਿ ਦੋ ਲਾਸ਼ਾ ਹਾਲੇ ਤਕ ਕੱਢੀਆ ਗਈਆ ਹਨ। ਜੋ ਬਾਕੀ 23 ਲਾਸ਼ਾ ਹਾਲੇ ਘਟਨਾ ਸਥਾਨ ਤੇ ਹੀ ਹਨ। ਨਾਲ ਹੀ ਦੋ ਲਾਸ਼ਾ ਪਿੰਡ ਦੇ ਕਰੀਬ ਜੰਗਲਾਂ ‘ਚ ਮਿਲੀਆ ਹਨ। ਨਕਲਸੀ ਉਨ੍ਹਾਂ ਦੇ ਸਾਰੇ ਹਥਿਆਰ ਤੇ ਕਪੜੇ ਤਕ ਲੈ ਗਏ ਹਨ। ਇਸ ਮੁਕਾਬਲੇ ਤੋਂ ਬਾਅਦ 15 ਤੋਂ ਜਿਆਦਾ ਜਵਾਨ ਲਾਪਤਾ ਦੱਸੇ ਜਾ ਰਹੇ ਹਨ। ਇਸ ਦੌਰਾਨ ਹੁਣ 30 ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ‘ਚ ਪਹੁੰਚਇਆ ਗਿਆ ਹੈ। ਰਾਏਪੁਰ ‘ਚ 7 ਜਖਮੀਆਂ ਦਾ ਇਲਾਜ ਤੇ ਬੀਜਾਪੁਰ ‘ਚ 23 ਜਵਾਨਾਂ ਦਾ ਇਲਾਜ ਚਲ ਰਿਹਾ ਹੈ।
ਜਖਮੀ ਜਵਾਨਾਂ ਦੀ ਸਥਿਤੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਸਥਾਨ ਤੇ ਬੈਕਅਪ ਟੀਮ ਭੇਜੀ ਗਈ ਹੈ। ਘਟਨਾ ਸਥਾਨ ਦੇ ਆਸ-ਪਾਸ ਨਕਸਲੀਆਂ ਦੇ ਬਟਾਲੀਅਨ ਦੀ ਟੀਮ ਦੇ ਮੌਜੂਦ ਹੋਣ ਦੀ ਵੀ ਸੰਭਾਵਨਾ ਹੈ। 5 ਜਵਾਨਾਂ ਦੀ ਸ਼ਹਾਦਤ ਦੀ ਪੁਸ਼ਟੀ ਪੁਲਿਸ ਹੈੱਡਕੁਆਰਟਰ ਨੇ ਕੀਤੀ ਹੈ। ਘੱਟ ਤੋਂ ਘੱਟ 15 ਨਕਸਲੀ ਮਾਰੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਵੀਟ ਕੀਤਾ ਕਿ ਉਨ੍ਹਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨੇ ਜ਼ਖ਼ਮੀ ਹੋਏ ਜਵਾਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਥੇ ਸੀਐੱਮ ਭੁਪੇਸ਼ ਬਘੇਲ ਨੇ ਜਵਾਨਾਂ ਦੀ ਸ਼ਹਾਦਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ।