Punjab
ਬਿਕਰਮ ਮਜੀਠੀਆ ਤੋਂ ਦੂਜੇ ਦਿਨ ਵੀ 7 ਘੰਟੇ ਸਵਾਲ-ਜਵਾਬ

BIKRAM MAJITHIA : ਬਿਕਰਮ ਮਜੀਠੀਆ ਤੋਂ ਲਗਾਤਾਰ ਦੂਜੇ ਦਿਨ ਪਟਿਆਲਾ ਵਿਖੇ SIT ਨੇ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ ਇਹ ਪੁੱਛਗਿੱਛ 7 ਘੰਟੇ ਲਗਾਤਾਰ ਚੱਲੀ ਅਤੇ ਕਈ ਸਵਾਲ ਜਵਾਬ ਹੋਏ । ਸਵਾਲ ਜਵਾਬ ਤੋਂ ਬਾਅਦ ਜਦੋਂ ਮਜੀਠੀਆ ਬਾਹਰ ਆਏ ਤਾਂ ਉਨ੍ਹਾਂ ਕਿਹਾ ਕਿ, ਮੈਨੂੰ ਮਾਣਯੋਗ ਸੁਪਰੀਮ ਕੋਰਟ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਅਤੇ ਮੈਂ 2 ਦਿਨਾਂ ਲਈ ਜਾਂਚ ਵਿੱਚ ਸ਼ਾਮਲ ਹੋਇਆ’। ਉਨ੍ਹਾਂ ਕਿਹਾ ਕਿ ਮੈਂ ਐਸਆਈਟੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਜੇਕਰ ਉਨ੍ਹਾਂ ਕੋਲ ਕੋਈ ਸਵਾਲ ਬਾਕੀ ਹਨ ਤਾਂ ਉਹ ਮੈਨੂੰ ਉਹ ਵੀ ਪੁੱਛ ਸਕਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਵਿਸ਼ੇਸ਼ ਜਾਂਚ ਟੀਮ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਇਸ ਲਈ ਜੇਕਰ ਐਸਆਈਟੀ ਵਿੱਚ ਚਲਾਨ ਪੇਸ਼ ਕਰਨਾ ਹੈ ਤਾਂ ਉਹ ਪੇਸ਼ ਕੀਤਾ ਜਾਵੇ ਅਤੇ ਜੇਕਰ ਕਲੋਜ਼ਰ ਰਿਪੋਰਟ ਪੇਸ਼ ਕਰਨੀ ਹੈ ਤਾਂ ਉਹ ਪੇਸ਼ ਕੀਤੀ ਜਾਵੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣਾ ਅਸਤੀਫਾ ਵਾਪਸ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ।