National
ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਨੌਤ ਨੇ ਭਰਿਆ ਨਾਮਜ਼ਦਗੀ ਪੱਤਰ

LOK SABHA ELECTIONS 2024 : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ| ਕੰਗਨਾ ਰਣੌਤ ਨੇ ਦੁਪਹਿਰ 1 ਵਜੇ ਦੇ ਕਰੀਬ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਸੀਐਮ ਜੈਰਾਮ ਠਾਕੁਰ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ।
ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾ ਕੰਗਨਾ ਰਣੌਤ ਨੇ ਕੀ ਕਿਹਾ
ਨਾਮਜ਼ਦਗੀ ਭਰਨ ਤੋਂ ਪਹਿਲਾਂ ਮੰਡੀ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਕਿਹਾ, “ਮੰਡੀ ਦੇ ਲੋਕਾਂ ਅਤੇ ਮੇਰੇ ਲਈ ਉਨ੍ਹਾਂ ਦੇ ਪਿਆਰ ਨੇ ਮੈਨੂੰ ਇੱਥੇ ਲਿਆਇਆ ਹੈ। ਸਾਡੇ ਦੇਸ਼ ਵਿੱਚ ਔਰਤਾਂ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ ਪਰ ਮੰਡੀ ਵਿੱਚ ਭਰੂਣ ਹੱਤਿਆ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਹਨ। ਕੁਝ ਸਾਲ ਪਹਿਲਾਂ, ਅੱਜ ਮੰਡੀ ਦੀਆਂ ਔਰਤਾਂ ਫੌਜ, ਸਿੱਖਿਆ ਅਤੇ ਰਾਜਨੀਤੀ ਦੇ ਖੇਤਰ ਵਿੱਚ ਹਨ…” ਕਾਂਗਰਸ ਬਾਰੇ, ਉਹ ਕਹਿੰਦੀ ਹੈ, “ਕਾਂਗਰਸ ਪਾਰਟੀ ਦੀ ਦੇਸ਼ ਵਿਰੋਧੀ ਮਾਨਸਿਕਤਾ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ।
ਨਾਮਜ਼ਦਗੀ ਤੋਂ ਪਹਿਲਾ ਕੱਢਿਆ ਰੋਡ ਸ਼ੋਅ
ਨਾਮਜ਼ਦਗੀ ਤੋਂ ਪਹਿਲਾਂ ਕੰਗਨਾ ਨੇ ਰੋਡ ਸ਼ੋਅ ਕੱਢਿਆ। ਦੂਜੇ ਪਾਸੇ ਨਾਮਜ਼ਦਗੀ ਦੌਰਾਨ ਕੰਗਨਾ ਦੇ ਨਾਲ ਸਾਬਕਾ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਮੌਜੂਦ ਸਨ। ਆਪਣੀ ਨਾਮਜ਼ਦਗੀ ਦੌਰਾਨ ਕੰਗਨਾ ਨੇ ਸਾੜ੍ਹੀ ਅਤੇ ਪਹਾੜੀ ਟੋਪੀ ਪਹਿਨੀ ਸੀ|