Governance
ਚੰਦਰ ਪ੍ਰਕਾਸ਼ ਕਥੂਰੀਆ ਦੀ ਲੰਬੀ ਛਲਾਂਗ ਤੋਂ ਬਾਅਦ ਬੀਜੇਪੀ ਨੇ ਕਥੂਰੀਆ ਨੂੰ 6 ਸਾਲ ਲਈ ਪਾਰਟੀ ਤੋਂ ਕੀਤਾ ਨਿਲੰਬਿਤ

24 ਮਈ 2020: ਬੀਜੇਪੀ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਹਰਿਆਣਾ ਸਰਕਾਰ ਵਿੱਚ ਹਰਿਆਣਾ ਸ਼ੁਗਰਫੇਡ ਦੇ ਸਾਬਕਾ ਚੇਅਰਮੈਨ ਚੰਦਰ ਪ੍ਰਕਾਸ਼ ਕਥੂਰੀਆ ਨੂੰ ਪਾਰਟੀ ਵਿਚੋਂ 6 ਸਾਲ ਲਈ ਨਿਲੰਬਿਤ ਕਰ ਦਿੱਤਾ ਹੈ। ਚੰਦਰ ਪ੍ਰਕਾਸ਼ ਕਥੂਰੀਆ ਵੱਲੋਂ ਹੋਟਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਦਸ ਦੇਈਏ ਕਿ ਸ਼ੁਕਰਵਾਰ ਨੂੰ ਬੀਜੇਪੀ ਹਰਿਆਣਾ ਦੇ ਲੀਡਰ ਚੰਦਰ ਪ੍ਰਕਾਸ਼ ਨੇ ਹੋਟਲ ਦੀ ਤੀਜੀ ਮੰਜ਼ਿਲ ਤੋਂ ਛਾਲ ਲਗਾਈ ਸੀ, ਤੇ ਦੱਸਿਆ ਜਾ ਰਿਹਾ ਹੈ ਕਿ ਇਹ ਨੇਤਾ ਪ੍ਰੇਮਿਕਾ ਨਾਲ ਹੋਟਲ ਰੂਮ ਵਿੱਚ ਇਸ਼ਕ ਫਰਮਾ ਰਹੇ ਸਨ। ਜਿਸ ਤੋਂ ਬਾਅਦ ਇਸਨੂੰ ਪੀਜੀਆਈ ਵਿੱਚ ਲੈ ਕੇ ਜਾਇਆ ਗਿਆ ਸੀ।