Connect with us

National

ਅਰੁਣਾਚਲ ‘ਚ ਚੱਲਿਆ ਭਾਜਪਾ ਦਾ ਜਾਦੂ, ਸਿੱਕਮ ‘ਚ SKM ਨੇ ਮਾਰੀ ਬਾਜ਼ੀ

Published

on

B.J.P. ਨੇ ਅਰੁਣਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੀ 60 ਸੀਟਾਂ ਵਿੱਚੋ 46 ਸੀਟਾਂ ਤੇ ਬਹੁਮਤ ਨਾਲ ਜਿੱਤ ਹਾਸਲ ਕੀਤੀ। ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ BJP ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸ ਪਰਤੀ। ਉੱਥੇ ਹੀ ਸਿੱਕਮ ਵਿਚ (SKM) ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ ਸਿੱਕਮ ਦੀ 32 ਵਿੱਚੋ 31 ਸੀਟਾਂ ਉੱਤੇ ਬਹੁਮਤ ਹਾਸਲ ਕਰ ਜਿੱਤ ਪ੍ਰਾਪਤ ਕੀਤੀ ਹੈ।

ਅਰੁਣਾਚਲ ਪ੍ਰਦੇਸ਼ ਵਿਚ ਚੱਲਿਆ ਭਾਜਪਾ ਦਾ ਜਾਦੂ

ਅਰੁਣਾਚਲ ਪ੍ਰਦੇਸ਼ ਵਿਚ BJP ਲਗਾਤਾਰ ਤੀਜੀ ਵਾਰ ਬਹੁਮਤ ਹਾਸਲ ਕਰ ਸੱਤਾ ਵਿਚ ਆਈ ਹੈ। BJP ਨੇ ਅਰੁਣਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੀ 60 ਸੀਟਾਂ ਵਿੱਚੋ 46 ਸੀਟਾਂ ਤੇ ਬਹੁਮਤ ਹਾਸਲ ਕੀਤੀ ਹੈ। ਅਰੁਣਾਚਲ ਪ੍ਰਦੇਸ਼ ਵਿਚ 60 ਵਿੱਚੋ 50 ਸੀਟਾਂ ‘ਤੇ ਵੋਟਾਂ ਦੀ ਗਿਣਤੀ ਕੀਤੀ ਗਈ ਸੀ। ਇਨ੍ਹਾਂ 50 ਸੀਟਾਂ ਵਿੱਚੋ BJP ਨੇ 36 ਸੀਟਾਂ ‘ਤੇ ਬਹੁਮਤ ਹਾਸਲ ਕੀਤੀ। ਬਾਕੀ 10 ਸੀਟਾਂ ‘ਤੇ BJP ਨੇ ਬਿਨਾਂ ਵੋਟਾਂ ਤੋਂ ਜਿੱਤ ਹਾਸਲ ਕੀਤੀ। ਮੁੱਖ ਮੰਤਰੀ ਪੇਮਾ ਖਾਂਡੂ ਵੀ ਉਨ੍ਹਾਂ 10 ਸੀਟਾਂ ਵਿੱਚੋ 1 ਸੀਟ ‘ਤੇ ਜੇਤੂ ਰਹੇ। ਪੇਮਾ ਖਾਂਡੂ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ।
ਨੈਸ਼ਨਲ ਪੀਪਲਜ਼ ਪਾਰਟੀ (NPP) ਨੇ 5 ਸੀਟਾਂ, ਪੀਪਲਜ਼ ਪਾਰਟੀ ਆਫ਼ ਅਰੁਣਾਚਲ ਨੇ 2 ਅਤੇ NCP ਨੇ 3 ਸੀਟਾਂ ਜਿੱਤੀਆਂ। ਕਾਂਗਰਸ ਨੇ 1 ਸੀਟ ਜਿੱਤੀ ਅਤੇ 3 ਹਲਕਿਆਂ ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ।

ਸਿੱਕਮ ਕ੍ਰਾਂਤੀਕਾਰੀ ਮੋਰਚਾ (SKM) ਨੇ ਮਾਰੀ ਬਾਜ਼ੀ

ਸਿੱਕਮ ਵਿੱਚ (SKM) ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ 32 ਵਿੱਚੋ 31 ਸੀਟਾਂ ਉੱਤੇ ਬਹੁਮਤ ਹਾਸਲ ਕਰ ਜਿੱਤ ਪ੍ਰਾਪਤ ਕੀਤੀ ਹੈ। ਵਿਧਾਨ ਸਭਾ ਚੋਣਾਂ ਲਈ 19 ਅਪ੍ਰੈਲ ਨੂੰ ਵੋਟਾਂ ਪਈਆਂ ਸਨ। 32 ਵਿਧਾਨ ਸਭਾ ਹਲਕਿਆਂ ਲਈ, 146 ਉਮੀਦਵਾਰ ਚੋਣਾਂ ਲੜ ਰਹੇ ਸਨ, ਜਿਨ੍ਹਾਂ ਵਿੱਚ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ, ਉਨ੍ਹਾਂ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਚਾਮਲਿੰਗ, ਸਾਬਕਾ ਭਾਰਤੀ ਫੁੱਟਬਾਲ ਕਪਤਾਨ ਬਾਈਚੁੰਗ ਭੂਟੀਆ ਅਤੇ ਤਮਾਂਗ ਦੀ ਪਤਨੀ ਕ੍ਰਿਸ਼ਨਾ ਕੁਮਾਰੀ ਰਾਏ ਸ਼ਾਮਲ ਸਨ।

ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਲਗਾਤਾਰ ਦੂਜੀ ਵਾਰ ਸੱਤਾ ਵਿਚ ਆਏ ਹਨ। ਉਨ੍ਹਾਂ ਨੇ ਰੇਨੌਕ ਹਲਕੇ ਤੋਂ ਆਪਣੇ ਵਿਰੋਧੀ ਸਿੱਕਮ ਡੈਮੋਕਰੇਟਿਕ ਫਰੰਟ (SDF) ਦੇ ਸੋਮ ਨਾਥ ਪੌਡਿਆਲ ਨੂੰ 7,044 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।
ਵਿਧਾਨ ਸਭਾ ਚੋਣਾਂ 2024 ਵਿੱਚ ਸਿੱਕਮ ਵਿੱਚ 79.88 ਫੀਸਦੀ ਵੋਟਿੰਗ ਦਰਜ ਕੀਤੀ ਗਈ। ਵਿਧਾਨ ਸਭਾ ਚੋਣਾਂ 2019 ਵਿੱਚ ਇਹ 81.43 ਫੀਸਦੀ ਸੀ।