Punjab
15 ਅਗਸਤ ਨੂੰ ਲੋਕ ਆਪਣੇ ਘਰਾਂ ‘ਤੇ ਲਹਿਰਾਉਣ ਕਾਲੇ ਝੰਡੇ : ਸੋਨਿਆ ਮਾਨ

ਬਰਗਾੜੀ : ਬੀਤੇ ਕਰੀਬ 36 ਦਿਨਾਂ ਤੋਂ ਬਰਗਾੜੀ ਵਿਚ ਬੇਅਦਬੀ ਮਾਮਲਿਆ ਦਾ ਇਨਸਾਫ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੋਰਚਾ ਲਗਾਇਆ ਗਿਆ ਹੈ ਜਿਸ ਵਿਚ ਅੱਜ ਵੱਡਾ ਇਕੱਠ ਹੋਇਆ ਅਤੇ ਪੰਜਾਬ ਭਰ ਤੋਂ ਲੋਕਾਂ ਨੇ ਇਸ ਮੋਰਚੇ ਵਿਚ ਸ਼ਿਰਕਤ ਕੀਤੀ। ਇਸ ਮੋਰਚੇ ਵਿਚ ਜਿੱਥੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਉਥੇ ਹੀ ਮਸਹੂਰ ਅਦਾਕਾਰ ਅਤੇ ਕਿਸਾਨ ਸੰਘਰਸ਼ ਦੀ ਹਿਮਾਇਤੀ ਮਿਸ ਸੋਨੀਆਂ ਮਾਨ ਨੇ ਵੀ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਸ਼ੰਬੋਧਨ ਕੀਤਾ ਇਸ ਮੌਕੇ ਗੱਲਬਾਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਸੰਗਤਾਂ ਨੇ ਵੱਡੀ ਗਿਣਤੀ ਵਿਚ ਬਰਗਾੜੀ ਮੋਰਚੇ ਵਿਚ ਸ਼ਿਰਕਤ ਕੀਤੀ ਹੈ।
ਜਿਸ ਲਈ ਉਹ ਸੰਗਤਾਂ ਦਾ ਧੰਨਵਾਦ ਕਰਦੇ ਹਨ। ਉਹਨਾਂ ਨਾਲ ਹੀ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਕਲਾਂ ਅਤੇ ਕੋਟਕਪੂਰਾ ਗੋਲਕਿਾਡ ਮਾਮਲਿਆ ਵਿਚ ਹੁਣ ਤੱਕ ਸਾਰੇ ਹੀ ਦੋਸੀਆਂ ਦੀ ਪਹਿਚਾਣ ਹੋ ਚੁੱਕੀ ਹੈ ਸਬ ਦੇ ਨਾਮ ਸਾਹਮਣੇ ਆ ਚੁੱਕੇ ਹਨ ਪਰ ਪੰਜਾਬ ਸਰਕਾਰ ਕਿਸੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਉਹਨਾਂ ਕਿਹਾ ਕਿ ਸਭ ਨੂੰ ਗ੍ਰਿਫਤਾਰ ਕਰ ਜੇਲ੍ਹਾਂ ਵਿਚ ਸਿੱਟਿਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਹਨਾਂ ਪੂਰੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਕਿਸਾਨ ਜਥੇਬੰਦੀਆਂ ਵੱਲੋਂ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਂਦਿਆਂ ਘਰਾਂ ਦੀਆ ਛੱਤਾਂ ਤੇ ਕਾਲੇ ਝੰਡੇ ਲਗਾਉਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਵੀ ਇਨਸਾਫ ਨਾਂ ਮਿਲਣ ਦੇ ਚਲਦੇ ਆਪਣੇ ਘਰਾ ਤੇ ਕਾਲੇ ਝੰਡੇ ਲਗਾਉਣੇ ਚਾਹੀਦੇ ਹਨ। ਉਹਨਾ ਇਕ ਵਿਵਾਦਿਤ ਬਿਆਨ ਦਿੰਦਿਆ ਕਿਹਾ ਕਿ ਜਦੋਂ ਸੰਵਿਧਾਨ ਕਮੇਟੀ ਵਿਚ ਮੋਜੂਦ 2 ਸਿੱਖ ਮੈਂਬਰਾਂ ਵੱਲੋਂ ਸੰਵਿਧਾਨ ਨੂੰ ਨਕਾਰ ਕੇ ਇਸ ਉਪਰ ਆਪਣੇ ਦਸਤਖਤ ਨਹੀਂ ਸਨ ਕੀਤੇ ਗਏ ਤਾ ਫਿਰ ਅਸੀਂ ਸੰਵਿਧਾਨ ਨੂੰ ਕਿਵੇਂ ਮੰਨੀਏ।
ਇਸ ਮੋਕੇ ਗੱਲਬਾਤ ਕਰਦਿਆ ਅਦਾਕਾਰਾ ਅਤੇ ਕਿਸਾਨ ਸੰਘਰਸ ਦੀ ਹਿਮਾਇਤੀ ਸੋਨੀਆਂ ਮਾਨ ਨੇ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਕਰੀਬ 6 ਸਾਲ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਇਨਸਾਫ ਨਹੀਂ ਮਿਿਲਆ । ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਕੱਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਨਸਾਫ ਲਈ ਸੰਘਰਸ਼ ਕਰ ਰਿਹਾ ਪਰ ਹੋਰ ਕੋਈ ਵੀ ਸਿੱਖ ਆਗੂ ਜਾਂ ਪ੍ਰਚਾਰਕ ਇਸ ਸ਼ੰਘਰਸ ਵਿਚ ਸ਼ਾਮਲ ਨਹੀਂ ਹੋ ਰਿਹਾ।
ਉਹਨਾਂ ਸਮੂਹ ਸਿੱਖ ਭਾਈਚਾਰੇ ਅਤੇ ਗੁਰੁ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਸਭ ਇਸ ਸੰਘਰਸ ਵਿਚ ਸ਼ਾਮਲ ਹੋਣ ਅਤੇ ਬਰਗਾੜੀ ਮੋਰਚੇ ਵਿਚ ਆ ਕੇ ਗ੍ਰਿਫਤਾਰੀਆ ਦੇਣ । ਉਹਨਾ ਖੁਦ ਵੀ ਇਸ ਮੋਰਚੇ ਵਿਚ ਆ ਕੇ ਗ੍ਰਿਫਤਾਰੀ ਦੇਣ ਦੀ ਗੱਲ ਕਹੀ।