Health
ਕਾਲੀ ਮਿਰਚ ਨਾਲ ਜੋੜਾਂ ਦੇ ਦਰਦ ‘ਤੇ ਸੋਜ ਤੋਂ ਮਿਲੇਗੀ ਰਾਹਤ,ਦਾਲਚੀਨੀ ਘੱਟ ਕਰੇਗੀ ਕੋਲੈਸਟ੍ਰੋਲ

ਸਾਡੀ ਰਸੋਈ ‘ਚ ਕਈ ਅਜਿਹੀਆਂ ਜੜ੍ਹੀਆਂ ਬੂਟੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਅਸੀਂ ਕਈ ਬੀਮਾਰੀਆਂ ਨਾਲ ਲੜ ਸਕਦੇ ਹਾਂ। ਬਦਲਦੇ ਮੌਸਮ ਵਿੱਚ ਅਕਸਰ ਲੋਕ ਵਾਇਰਲ ਇਨਫੈਕਸ਼ਨ ਜਾਂ ਜ਼ੁਕਾਮ-ਖੰਘ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ‘ਚ ਘਰ ‘ਚ ਮੌਜੂਦ ਜੜੀ-ਬੂਟੀਆਂ ਦੀ ਵਰਤੋਂ ਕਰਕੇ ਮੌਸਮੀ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗੈਸ, ਬਦਹਜ਼ਮੀ, ਸਿਰ ਦਰਦ, ਗਠੀਆ, ਜੋੜਾਂ ਦੇ ਦਰਦ ਅਤੇ ਮਾਹਵਾਰੀ ਦੇ ਦਰਦ ਤੋਂ ਵੀ ਛੁਟਕਾਰਾ ਪਾਉਣ ਲਈ ਇਨ੍ਹਾਂ ਜੜ੍ਹੀਆਂ ਬੂਟੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਬਾਪੂ ਨੇਚਰ ਕਿਉਰ ਹਸਪਤਾਲ ਦੇ ਆਯੁਰਵੇਦ ਵਿਭਾਗ ਦੀ ਐਚਓਡੀ ਡਾਕਟਰ ਰਸ਼ਮੀ ਚਤੁਰਵੇਦੀ ਦੱਸ ਰਹੇ ਹਨ ਕੁਝ ਅਜਿਹੇ ਫਾਇਦਿਆਂ ਬਾਰੇ, ਜਿਨ੍ਹਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਜ਼ਮਾਉਣ ਨਾਲ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।
ਦਾਲਚੀਨੀ ਕੋਲੈਸਟ੍ਰੋਲ ਨੂੰ ਘੱਟ ਕਰੇਗੀ
ਜੇਕਰ ਕੋਲੈਸਟ੍ਰਾਲ ਜ਼ਿਆਦਾ ਹੈ ਤਾਂ ਇਸ ਨੂੰ ਘੱਟ ਕਰਨ ਲਈ ਦਾਲਚੀਨੀ ਦੀ ਚਾਹ ਪੀਓ। ਗੈਸ, ਕਬਜ਼ ਦੀ ਸਮੱਸਿਆ ਹੋਵੇ ਤਾਂ ਕੋਸੇ ਪਾਣੀ ਜਾਂ ਦੁੱਧ ਵਿਚ ਦਾਲਚੀਨੀ ਮਿਲਾ ਕੇ ਪੀਓ। ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।
ਬਦਲਦੇ ਮੌਸਮ ਵਿੱਚ ਜ਼ੁਕਾਮ ਅਤੇ ਫਲੂ ਆਸਾਨੀ ਨਾਲ ਹੋ ਜਾਂਦਾ ਹੈ। ਅਜਿਹੇ ‘ਚ ਸਵੇਰੇ-ਸ਼ਾਮ ਸ਼ਹਿਦ ਦੇ ਨਾਲ ਦਾਲਚੀਨੀ ਪਾਊਡਰ ਦਾ ਸੇਵਨ ਕਰੋ। ਕੋਸੇ ਪਾਣੀ ‘ਚ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਜੋੜਾਂ ਦੇ ਦਰਦ ‘ਚ ਆਰਾਮ ਮਿਲਦਾ ਹੈ। ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਦਾਲਚੀਨੀ ਦੇ ਤੇਲ ਨਾਲ ਮਾਲਿਸ਼ ਕਰੋ।
ਸੁੱਕਾ ਅਦਰਕ ਪਾਊਡਰ ਪੀਰੀਅਡ ਦਰਦ ਅਤੇ ਸਿਰਦਰਦ ‘ਚ ਆਰਾਮ ਦੇਵੇਗਾ।
ਰੋਜ਼ਾਨਾ 1 ਤੋਂ 2 ਚੁਟਕੀ ਸੁੱਕੇ ਅਦਰਕ ਦੇ ਪਾਊਡਰ ਨੂੰ ਸ਼ਹਿਦ ਵਿੱਚ ਮਿਲਾ ਕੇ ਕੋਸੇ ਪਾਣੀ ਨਾਲ ਲਓ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਵਾਇਰਲ ਇਨਫੈਕਸ਼ਨ ਤੋਂ ਸੁਰੱਖਿਅਤ ਰਹੋਗੇ। ਸੁੱਕੇ ਅਦਰਕ ਨੂੰ ਆਯੁਰਵੇਦ ਵਿੱਚ ਕੁਦਰਤੀ ਦਰਦ ਨਿਵਾਰਕ ਵੀ ਕਿਹਾ ਜਾਂਦਾ ਹੈ। ਇਸ ਲਈ ਸੁੱਕਾ ਅਦਰਕ ਪਾਊਡਰ ਸਿਰਦਰਦ ‘ਚ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਮਾਹਵਾਰੀ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।