Punjab
ਸਰਕਾਰੀ ਆਈ.ਟੀ.ਆਈ ਨਾਭਾ ਵਿਖੇ ਬਲਾਕ ਪੱਧਰੀ ਪਲੇਸਮੈਂਟ ਕੈਂਪ 22 ਅਪ੍ਰੈਲ ਨੂੰ
ਨਾਭਾ/ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 22 ਅਪ੍ਰੈਨ ਨੂੰ ਸਵੇਰੇ 10 ਵਜੇ ਸਰਕਾਰੀ ਆਈ.ਟੀ.ਆਈ ਲੜਕੇ, ਨਾਭਾ ਵਿਖੇ ਬਲਾਕ ਪੱਧਰ ‘ਤੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਬੇਰੁਜ਼ਗਾਰ ਉਮੀਦਵਾਰਾਂ ਨੂੰ ਵੱਖ-ਵੱਖ ਨੌਕਰੀਆਂ ਤੇ ਹੁਨਰ ਟ੍ਰੇਨਿੰਗ ਆਦਿ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਐਕਸਿਸ ਬੈਂਕ, ਨਰਿੰਦਰ ਪ੍ਰਕਾਸ਼ ਐਂਡ ਕੰਪਨੀ, ਬਾਏਜੂਸ, ਏਜਾਇਲ ਹਰਬਲਸ, ਆਈ.ਸੀ.ਆਈ.ਸੀ.ਆਈ. ਅਕੈਡਮੀ ਫ਼ਾਰ ਸਕਿੱਲਸ, ਮਲਕੀਤ ਐਗਰੋ ਇੰਡਸਟਰੀਜ਼ ਲਿਮਟਿਡ, ਪ੍ਰੀਤ ਟਰੈਕਟਰਜ਼, ਜੀ.ਐਸ ਸਕਿਉਰਿਟੀਜ਼ ਅਤੇ ਐਨ.ਡੀ ਇੰਜੀਨੀਅਰਿੰਗ ਕੰਪਨੀ ਆਦਿ ਵੱਲੋਂ ਭਾਗ ਲਿਆ ਜਾ ਰਿਹਾ ਹੈ ਅਤੇ ਫਿਟਰ, ਵੈਲਡਰ, ਟਰਨਰ, ਅਪ੍ਰੈਟਿਸ਼ਿਪ, ਰਿਲੇਸ਼ਨਸ਼ਿਪ ਅਫ਼ਸਰ, ਸੇਲਜ਼ ਅਫ਼ਸਰ, ਟੈਲੀਕਾਲਰ, ਲਾਇਫ ਇੰਸ਼ੋਰੈਂਸ ਏਜੰਟ ਅਤੇ ਵੈਲਨੇਸ ਅਡਵਾਇਜ਼ਰਾਂ, ਹੈਲਪਰਾਂ ਦੀ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਆਈ.ਟੀ.ਆਈ- ਫਿਟਰ, ਵੈਲਡਰ, ਟਰਨਰ, ਮਸ਼ਿਨਿਸਟ, ਰੈਫਿਰੇਜਰੇਸ਼ਨ ਅਤੇ ਏ.ਸੀ ਟੈਕਨੀਸ਼ੀਅਨ, ਇਲੈਕਟ੍ਰੋਨਿਕਸ, ਮਕੈਨੀਕਲ, ਗਰੈਜੂਏਟ ਪੋਸਟ ਗਰੈਜੂਏਟ, ਦਸਵੀਂ, ਬਾਰਵੀਂ, ਬੀ.ਏ., ਬੀ.ਕਾਮ., ਐਮ.ਕਾਮ ਪਾਸ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੋਵੇ ਕੈਂਪ ਵਿੱਚ ਭਾਗ ਲੈ ਸਕਦੇ ਹਨ।
ਰੋਜ਼ਾਗਰ ਅਫ਼ਸਰ ਨੇ ਦੱਸਿਆ ਕਿ ਬੇਰੁਜ਼ਗਾਰ ਉਮੀਦਵਾਰਾਂ ਨੂੰ ਇਸ ਕੈਂਪ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਚਾਹਵਾਨ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਮਿਤੀ 22 ਅਪ੍ਰੈਲ ਨੂੰ ਸਵੇਰੇ 10 ਵਜੇ ਸਰਕਾਰੀ ਆਈ.ਟੀ.ਆਈ ਲੜਕੇ ਨਾਭਾ ਵਿਖੇ ਪਹੁੰਚ ਕਰ ਸਕਦੇ ਹਨ। ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ।