ਪੰਜਾਬ ਵਕਫ਼ ਬੋਰਡ ਕੋਲ ਰਜਿਸਟਰਡ 4500 ਤੋਂ ਵੱਧ ਵਿਧਵਾ ਪੈਨਸ਼ਨਰਾਂ ਅਤੇ ਅਨਾਥਾਂ ਦੀ ਸਹਾਇਤਾ ਲਈ ਬੋਰਡ ਨੇ ਪਿਛਲੇ 5 ਮਹੀਨਿਆਂ ਦੀ ਪੈਨਸ਼ਨ ਰਾਸ਼ੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ, ਜੋ ਨੀਤੀ ਵਿੱਚ ਤਬਦੀਲੀ ਕਾਰਨ ਪੈਂਡਿੰਗ ਸੀ। ਬੋਰਡ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਵਿਧਵਾ, ਅਤੇ ਅਨਾਥਾਂ ਨੂੰ ਇਸ ਮੁਸ਼ਕਿਲ ਦੀ ਘੜੀ ਵਿਚ ਮਦਦ ਮਿਲੇਗੀ।