Connect with us

Punjab

ਧਾਰੀਵਾਲ ਕਪੜਾ ਮਿੱਲ ਵਿੱਚੋ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ਵਿਚ ਦਹਸ਼ਤ ਦਾ ਮਹੌਲ

Published

on

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਉਸ ਵੇਲੇ ਦਹਿਸ਼ਤ ਦਾ ਮਹੌਲ ਬਣ ਗਿਆ ਜਦੋਂ ਕਾਫੀ ਸਮੇਂ ਤੋ ਬੰਦ ਪਈ ਧਾਰੀਵਾਲ ਮਿੱਲ ਵਿਚੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਾਰੀਵਾਲ ਮਿੱਲ ਕਾਫ਼ੀ ਸਮੇਂ ਤੋਂ ਬੰਦ ਪਈ ਹੈ ਜਿਸ ਦੇ ਪਿਛਲੇ ਪਾਸੇ ਧੋਬੀਘਾਟ ਹੈ ਜਿਸ ਵਿੱਚ ਕਾਫੀ ਪਾਣੀ ਜਮਾਂ ਹੋਇਆ ਰਹਿੰਦਾ ਹੈ ਜਿਸ ਵਿਚ ਡੁੱਬਣ ਕਰਕੇ ਇਸ ਦੀ ਮੌਤ ਹੋਈ ਹੈ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਲਾਸ਼ ਦੀ ਹਾਲਤ ਤੋਂ ਜਾਪਦਾ ਹੈ ਕਿ ਵਿਅਕਤੀ ਨੂੰ ਮਰੇ ਕਰੀਬ ਤਿੰਨ ਤੋ ਚਾਰ ਦਿਨ ਹੋ ਗਏ ਹਨ ਜਿਸ ਕਰਕੇ ਲਾਸ਼ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਜਿਸ ਕਰਕੇ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਪੁਲਿਸ ਵਿਭਾਗ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।