News
ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਖੁਦਕੁਸ਼ੀ

ਬਾਲੀਵੁੱਡ ਦੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਦੇ ਵਾਂਦਰਾਂ ਵਿਚ ਆਪਣੇ ਘਰ ਅੰਦਰ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ। ਸੁਸ਼ਾਂਤ ਸਿੰਘ ਦੇ ਸੁਸਾਇਡ ਕਰਨ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ 34 ਸਾਲਾਂ ਵਿਚ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸੁਸ਼ਾਂਤ ਦੇ ਨੌਕਰ ਨੇ ਖੁਦਕੁਸ਼ੀ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਦਸਣਯੋਗ ਹੈ ਕਿ 2 ਦਿਨ ਪਹਿਲਾਂ ਸੁਸ਼ਾਂਤ ਦੀ ਸਾਬਕਾ ਮੈਨੇਜਰ ਨੇ ਵੀ ਖੁਦਕੁਸ਼ੀ ਕੀਤੀ ਸੀ
ਦੱਸ ਦਈਏ ਇਹ ਬਾਲੀਵੁੱਡ ਦਾ ਫ਼ੇਮ ਐਕਟਰ ਸੀ। ਜਿਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ‘ ਕਿਸ ਦੇਸ਼ ਮੇ ਹੈ ਮੇਰਾ ਦਿਲ ‘ ਤੋ ਕੀਤੀ ਸੀ। ਪਰ ਇਸਨੂੰ ਪਹਿਚਾਣ ਏਕਤਾ ਕਪੂਰ ਦੇ ਸੀਰੀਅਲ ‘ ਪਵਿੱਤਰ ਰਿਸ਼ਤਾ ‘ ਤੋ ਮਿਲੀ ਸੀ। ਜਿਸਤੋਂ ਬਾਅਦ ਰਾਜਪੂਤ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ‘ ਕਾਯ ਪੋ ਛੇ ‘ ਫਿਲਮ ਵਿਚ ਬਤੌਰ ਲੀਡ ਤੋ ਕੀਤੀ। ਜਿਸਤੋਂ ਬਾਅਦ ਰਾਜਪੂਤ ਦੀ ਐਕਟਿੰਗ ਦੀ ਸ਼ਲਾਘਾ ਵੀ ਹੋਈ। ਜਿਸਤੋਂ ਬਾਅਦ ‘ ਸ਼ੁੱਧ ਦੇਸੀ ਰੋਮਾਂਸ ‘ ਫਿਲਮ ਵਿਚ ਵਾਣੀ ਕਪੂਰ ਅਤੇ ਪਰਨਿਤ ਚੋਪੜਾ ਨਾਲ ਨਜ਼ਰ ਆਇਆ।
ਸੁਸ਼ਾਂਤ ਨੇ ਲੋਕਾਂ ਦਾ ਦਿਲ ਓਦੋਂ ਜਿੱਤ ਲਿਆ ਜਦੋਂ ਇਹਨੇ ਪੂਰਵ ਕਪਤਾਨ ਐਮ ਐਸ ਧੋਨੀ ਦੀ ਬਾਇਓਪਿਕ ਵਿਚ ਕੰਮ ਕੀਤਾ।
ਕੋਰੋਨਾ ਮਹਾਮਾਰੀ ਦੌਰਾਨ ਕਈ ਦਿੱਗਜ ਕਲਾਕਾਰਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਅਪ੍ਰੈਲ ਵਿਚ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਫਿਰ ਸਿੰਗਰ ਅਤੇ ਮਿਉਜ਼ਿਕ ਕਮਪੋਜ਼ਰ ਵਜੀਦ ਖਾਨ ਦੁਨੀਆ ਤੋ ਰੁਖ਼ਸਤ ਹੋ ਗਏ।