Uncategorized
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਹਾਲ ਹੀ ‘ਚ ਅੰਮ੍ਰਿਤਸਰ ਦੇ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਪਹੁੰਚੀ।

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਹਾਲ ਹੀ ‘ਚ ਅੰਮ੍ਰਿਤਸਰ ਦੇ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਪਹੁੰਚੀ। ਇਸ ਦੌਰਾਨ ਕਿਆਰਾ ਨੇ ਇੰਸਟਾ ਅਕਾਊਂਟ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ੇਅਰ ਕੀਤੀ ਤਸਵੀਰ ‘ਚ ਕਿਆਰਾ ਗੁਰਦੁਆਰੇ ਦੇ ਕੋਲ ਖੜ੍ਹੀ ਨਜ਼ਰ ਆ ਰਹੀ ਹੈ। ਅਭਿਨੇਤਰੀ ਨੇ ਗੁਰਦੁਆਰਾ ਸਾਹਿਬ ਦੀਆਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਚਿੱਟੇ ਕੁੜਤੇ ਦੇ ਨਾਲ ਸਿਰ ‘ਤੇ ਪੀਲੇ ਰੰਗ ਦਾ ਦੁਪੱਟਾ ਪਹਿਨੀ ਇਸ ਸੂਟ ‘ਚ ਕਿਆਰਾ ਦਾ ਲੁੱਕ ਸਾਹਮਣੇ ਆ ਰਿਹਾ ਹੈ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਆਰਾ ਹੱਥ ਜੋੜ ਕੇ ਕਿੰਨੀ ਖੂਬਸੂਰਤ ਲੱਗ ਰਹੀ ਹੈ।