Connect with us

Punjab

ਪਟਿਆਲਾ ‘ਚੋਂ ਮਿਲੇ ਬੰਬ ਅਤੇ ਲਾਂਚਰ

Published

on

ਬੇਹੱਦ ਵੱਡੀ ਖ਼ਬਰ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਬੰਬ ਅਤੇ ਲਾਂਚਰ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਇੱਥੇ ਸਥਾਨਕ ਰਾਜਪੁਰਾ ਰੋਡ ਕੋਲ ਬੰਬ ਅਤੇ ਲਾਂਚਰ ਪਏ ਮਿਲੇ ਹਨ, ਜਿਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।

ਜਾਣਕਾਰੀ ਅਨੁਸਾਰ ਰਾਜਪੁਰਾ ਰੋਡ ਸਥਿਤ ਆਤਮਾ ਰਾਮ ਕੁਮਾਰ ਸਭਾ ਗਰਾਉਂਡ ਨੇੜੇ ਖਾਲੀ ਪਈ ਜਗ੍ਹਾ ਤੇ ਬੰਬ ਤੇ ਲਾਂਚਰ ਲਾਵਾਰਸ ਹਾਲਤ ‘ਚ ਪਏ ਸਨ, ਜਿਸ ਬਾਰੇ ਸਥਾਨਕ ਲੋਕਾਂ ਵੱਲੋਂ ਥਾਣਾ ਲਹੌਰੀ ਗੇਟ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ਤੇ ਪੁੱਜ ਕੇ ਬੰਬ ਅਤੇ ਲਾਂਚਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਜਾਣਕਾਰੀ ਮਿਲਦਿਆਂ ਸਾਰ ਹੀ ਮੌਕੇ ‘ਤੇ ਬੰਬ ਨਿਰੋਧਕ ਦਸਤਿਆਂ ਅਤੇ ਪੁਲਸ ਦੀਆਂ ਹੋਰ ਟੀਮਾਂ ਨੂੰ ਬੁਲਾਇਆ ਗਿਆ ਹੈ। ਇਹ ਬੰਬ ਇਥੇ ਕਿਸ ਤਰ੍ਹਾਂ ਆਏ ਫਿਲਹਾਲ ਇਸ ਬਾਰੇ ਅਜੇ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਇਹ ਵੱਡੀ ਗਿਣਤੀ ਵਿਚ ਬੰਬ ਬਰਾਮਦ ਹੋਏ ਹਨ, ਉਥੇ ਨੇੜੇ ਹੀ ਸਕੂਲ ਹੈ।