National
14 ਸਾਲਾ ਬੱਚੇ ਨੇ 3 ਸਕੂਲਾਂ ਨੂੰ ਭੇਜੀ ਧਮਕੀ ਭਰੀ ਈਮੇਲ, ਵਜ੍ਹਾ ਜਾਣ ਸਭ ਦੇ ਉੱਡੇ ਹੋਸ਼!
14 ਸਾਲਾ ਬੱਚੇ ਦੇ ਇਕ ਬਹਾਨੇ ਨੇ ਅਜਿਹੀ ਖਲਬਲੀ ਮਚਾ ਕੇ ਰੱਖ ਦਿੱਤੀ ਕਿ ਜਿਸ ਨੇ ਪੁਲਿਸ ਪ੍ਰਸ਼ਾਸਨ ਤੱਕ ਨੂੰ ਵੀ ਭਾਜੜਾਂ ਪਾ ਦਿੱਤੀਆਂ ਸੀ। ਦਰਅਸਲ ਇਸ ਬੱਚੇ ਵੱਲੋਂ ਸਕੂਲ ਨੂੰ ਧਮਕੀ ਭਰੀ ਈਮੇਲ ਭੇਜੀ ਗਈ, ਜਿਸ ਕਾਰਨ ਸਕੂਲ ਸਟਾਫ਼ ਨੂੰ ਭਾਜੜਾਂ ਪੈ ਗਈਆਂ ਅਤੇ ਤਰੁੰਤ ਸਰਚ ਆਪਰੇਸ਼ਨ ਚਲਾਇਆ ਗਿਆ ਸੀ। ਇੰਨਾ ਹੀ ਨਹੀਂ ਸਕੂਲ ਨੂੰ ਖਾਲੀ ਤੱਕ ਵੀ ਕਰਵਾ ਦਿੱਤਾ ਗਿਆ। ਇਸ ਧਮਕੀ ਭਰੀ ਈਮੇਲ ‘ਤੇ ਪੁਲਿਸ ਨੇ ਸਖਤੀ ਵਿਖਾਉਂਦਿਆਂ ਹੋਇਆ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ, ਤਾਂ ਜੋ ਸੱਚ ਸਾਹਮਣੇ ਆਇਆ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ। ਦਰਅਸਲ ਅਸਲੀਅਤ ਇਹ ਸਾਹਮਣੇ ਆਈ ਸੀ ਕਿ ਇਹ ਧਮਕੀ ਭਰੀ ਈਮੇਲ ਕਿਸੇ ਹੋਰ ਨੇ ਨਹੀਂ ਸਗੋਂ ਇਸੇ ਸਕੂਲ ਦੇ 14 ਸਾਲਾ ਵਿਦਿਆਰਥੀ ਵੱਲੋਂ ਭੇਜੀ ਗਈ ਸੀ। ਜਦੋਂ ਉਸ ਤੋਂ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਸਕੂਲ ਜਾਣ ਨੂੰ ਮਨ ਨਹੀਂ ਕਰ ਰਿਹਾ ਸੀ ਜਿਸ ਦੇ ਚੱਲਦਿਆਂ ਉਸ ਨੇ ਇਹ ਸਾਜ਼ਿਸ਼ ਰਚੀ ਸੀ।
ਇਹ ਹੈ ਪੂਰਾ ਮਾਮਲਾ-
ਇਹ ਮਾਮਲਾ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਦੇ ਸਮਰਫੀਲਡ ਸਕੂਲ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਬੀਤੇ ਸ਼ੁੱਕਰਵਾਰ ਨੂੰ ਧਮਕੀ ਭਰੀ ਮੇਲ ਮਿਲੀ ਸੀ। ਇਸ ਮੇਲ ਵਿੱਚ ਸਕੂਲ ਵਿੱਚ ਬੰਬ ਰੱਖੇ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ। ਇਹ ਈਮੇਲ ਵੀਰਵਾਰ ਰਾਤ ਕਰੀਬ 12.30 ਵਜੇ ਭੇਜੀ ਗਈ ਸੀ ਪਰ ਸ਼ੁੱਕਰਵਾਰ ਸਵੇਰਸਾਰ 8.30 ਵਜੇ ਸਕੂਲ ਸਟਾਫ਼ ਨੇ ਜਦੋਂ ਈਮੇਲ ਦੇਖੀ ਤਾਂ ਤਰੁੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਸਕੂਲ ਖਾਲੀ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਐੱਫ.ਆਈ.ਆਰ ਵੀ ਦਰਜ ਕੀਤੀ ਗਈ ਸੀ।
ਜਾਂਚ ਕਰਦੇ ਹੋਏ ਜਦੋਂ ਪੁਲਿਸ ਨੇ ਤਕਨੀਕੀ ਚੀਜ਼ਾਂ ‘ਤੇ ਗੌਰ ਕੀਤੀ ਅਤੇ ਹਰ ਸਿਰੇ ਨੂੰ ਜਾਂਚ ਕਰਦਿਆਂ ਹੋਇਆਂ ਅੱਗੇ ਵਧੀ ਤਾਂ ਪੁਲਿਸ ਜਾਂਚ ਦੀ ਦਿਸ਼ਾ ਇਸ ਅਜੀਬ ਮੋੜ ‘ਤੇ ਆ ਪਹੁੰਚੀ। ਜਿੱਥੋ ਇਹ ਹੈਰਾਨ ਕਰਨ ਦੇਣ ਵਾਲੀ ਗੱਲ ਸਾਹਮਣੇ ਆਈ। ਪੁਲਿਸ ਨੇ ਮੇਲ ਕਰਨ ਵਾਲੇ ਦੋਸ਼ੀ ਦੇ ਤੌਰ ‘ਤੇ 14 ਸਾਲਾ ਬੱਚੇ ਦੀ ਪਛਾਣ ਕੀਤਾੀ ਗਈ। ਇਸ ਬੱਚੇ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਿਹਾ, ਮੇਰਾ ਸਕੂਲ ਜਾਣ ਨੂੰ ਮਨ ਨਹੀਂ ਕਰਦਾ ਸੀ ਇਸ ਲਈ ਮੈਂ ਇਹ ਈਮੇਲ ਭੇਜੀ। ਉਸ ਨੇ ਇਹ ਵੀ ਦੱਸਿਆ ਇਹ ਈਮੇਲ ਵਿੱਚ 2 ਹੋਰ ਸਕੂਲਾਂ ਦਾ ਵੀ ਜ਼ਿਕਰ ਇਸ ਲਈ ਕੀਤਾ ਗਿਆ ਸੀ ਤਾਂ ਕਿ ਈਮੇਲ ਅਸਲੀ ਲੱਗੇ। ਫਿਲਹਾਲ ਦਿੱਲੀ ਪੁਲਿਸ ਹੁਣ ਵੀ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।