News
ਵਾਲ ਵਾਲ ਬਚੇ ਬੋਰਿਸ ਜਾਨਸਨ

19 ਜੂਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕਾਰ ਲੰਡਨ ਵਿਚ ਸੰਸਦ ਦੇ ਬਾਹਰ ਬੀਤੇ ਦਿਨੀ ਉਸ ਸਮੇਂ ਹਾਦਸਾਗ੍ਰਸਤ ਹੋ ਗਈ ਜਦੋਂ ਇੱਕ ਪ੍ਰਦਰਸ਼ਨਕਾਰੀ ਅਚਾਨਕ ਉਨ੍ਹਾਂ ਦੇ ਕਾਫਲੇ ਵੱਲ ਭੱਜ ਕੇ ਆ ਗਿਆ। ਡਾਉਨਿੰਗ ਸਟ੍ਰੀਟ ਨੇ ਕਿਹਾ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਹ ਘਟਨਾ 55 ਸਾਲਾ ਜਾਨਸਨ ਨੇ ਹਫਤਾਵਾਰੀ ‘ਪ੍ਰਧਾਨ ਮੰਤਰੀ ਪ੍ਰਸ਼ਨ ਸੈਸ਼ਨ’ ਪ੍ਰੋਗਰਾਮ ਤੋਂ ਬਾਅਦ ਹਾਊਸ ਆਫ ਕਾਮਨਜ਼ ਛੱਡਣ ਤੋਂ ਤੁਰੰਤ ਬਾਅਦ ਵਾਪਰੀ।

ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਦੇ ਕਾਫਲੇ ਵਿਚ ਸ਼ਾਮਲ ਸੁਰੱਖਿਆ ਵਾਹਨਾਂ ਵਿਚੋਂ ਇਕ ਨੇ ਉਨ੍ਹਾਂ ਦੀ ਸਿਲਵਰ ਜੈਗੁਆਰ ਕਾਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਜਦੋਂ ਉਨ੍ਹਾਂ ਦੇ ਡਰਾਈਵਰ ਨੇ ਕਾਫਲੇ ਵੱਲ ਆ ਰਹੇ ਪ੍ਰਦਰਸ਼ਨਕਾਰੀ ਨੂੰ ਦੇਖ ਕੇ ਬ੍ਰੇਕ ਲਾਈ। ਟੱਕਰ ਕਾਰਨ ਕਾਰ ‘ਤੇ ਨਿਸ਼ਾਨ ਪੈ ਗਏ।

ਡਾਉਨਿੰਗ ਸਟ੍ਰੀਟ ਦੇ ਇਕ ਬੁਲਾਰੇ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਵੀਡੀਓ ਵਿਚ ਹੀ ਪਤਾ ਲੱਗ ਰਿਹਾ ਹੈ ਕਿ ਕੀ ਹੋਇਆ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।” ਕੁਰਦਿਸ਼ ਕਾਰਕੁੰਨ ਮੰਨੇ ਜਾਣ ਵਾਲੇ ਨੂੰ ਉਸ ਪ੍ਰਦਰਸ਼ਨਕਾਰੀ ਨੂੰ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ ਪੈਲਸ ਆਫ ਵੈਸਟਮਿੰਸਟਰ ਕੋਲ ਫੜ ਲਿਆ ਅਤੇ ਫਿਰ ਹਿਰਾਸਤ ਵਿਚ ਲੈ ਲਿਆ।

ਸੋ ਇਸ ਘਟਨਾ ਚ ਬੋਰਿਸ ਜਾਨਸਨ ਵਾਲ ਵਾਲ ਬਚ ਗਏ ਤੇ ਪੁਲਿਸ ਨੇ ਕਾਰ ਚ ਲੱਗਣ ਵਾਲੇ ਪ੍ਰਦਰਸ਼ਨਕਾਰੀ ਨੂੰ ਹਿਰਾਸਤ ਚ ਲੈ ਲਿਆ , ਦੇਖਣਾ ਇਹ ਹੋਵਗਾ ਕਿ ਆਖਿਰ ਪੁਲਿਸ ਹੁਣ ਕੀ ਕਾਰਵਾਈ ਕਰਦੀ ਹੈ ।