Punjab
ਭਗਵੰਤ ਮਾਨ ਦੇ ਦੋਨੋ ਬੱਚੇ ਸਹੁੰ ਚੁੱਕ ਸਮਾਗਮ ‘ਚ ਹੋਣਗੇ ਸ਼ਾਮਲ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ

ਮੋਹਾਲੀ: ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਉਨ੍ਹਾਂ ਦੇ ਦੋਨੋ ਬੱਚੇ ਧੀ ਸੀਰਤ ਕੌਰ ਮਾਨ (21) ਅਤੇ ਬੇਟਾ ਦਿਲਸ਼ਾਨ ਮਾਨ (17) ਵੀ ਪਹੁੰਚ ਰਹੇ ਹਨ। ਉਹ ਅਮਰੀਕਾ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ। ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ 2015 'ਚ ਅਲੱਗ ਹੋ ਗਏ ਸਨ ਅਤੇ ਤਲਾਕ਼ ਲੈਣ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਦੋਨੋ ਬੱਚੇ ਇੰਦਰਪ੍ਰੀਤ ਨਾਲ ਅਮਰੀਕਾ ਰਹਿਣ ਲੱਗ ਪਏ ਸਨ। 2014 ਵਿੱਚ ਭਗਵੰਤ ਮਾਨ ਲਈ ਲੋਕ ਸਭਾ ਚੋਣਾਂ ਚ ਇੰਦਰਪ੍ਰੀਤ ਕੌਰ ਨੇ ਸਾਥ ਦਿੱਤਾ ਸੀ ਅਤੇ ਸੰਗਰੂਰ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਮਾਨ 2014 'ਚ ਪਹਿਲੀ ਵਾਰ ਲੋਕ ਸਭਾ ਲਈ ਚੋਣ ਲੜੇ ਸਨ।
Continue Reading