Punjab
ਆਬਕਾਰੀ ਵਿਭਾਗ ਵਲੋਂ ਇਕ ਕਰਿਆਨਾ ਦੀ ਦੁਕਾਨ ਦੇ ਮਲਿਕ ਦੇ ਘਰ ਉਸਦੇ ਡਰਾਇੰਗ ਰੂਮ ਦੇ ਸੋਫੇ ਚ ਲੁਕਾਈ ਸ਼ਰਾਬ ਦੀਆ ਬੋਤਲਾਂ

ਬਟਾਲਾ ਦੇ ਨਜਦੀਕੀ ਪਿੰਡ ਗਿਲਾਵਾਲੀ ਚ ਅੱਜ ਸ਼ਾਮ ਆਬਕਾਰੀ ਵਿਭਾਗ ਅਤੇ ਬਟਾਲਾ ਪੁਲਿਸ ਵਲੋਂ ਮਿਲੀ ਗੁਪਤ ਸੂਚਨਾ ਤੇ ਇਕ ਕਰਿਆਨਾ ਦੀ ਦੁਕਾਨ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਘਰ ਚ ਰੈਡ ਕੀਤੀ ਤਾ ਘਰ ਚ ਤੇਲਾਸ਼ੀ ਕਰਨ ਚ ਪਹਿਲਾ ਕੋਈ ਬਰਾਮਦਗੀ ਨਹੀਂ ਹੋਈ ਅਤੇ ਜਦ ਘਰ ਦੇ ਡਰਾਇੰਗ ਰੂਮ ਚ ਤਫਤੀਸ਼ ਕੀਤੀ ਤਾ ਸੋਫੇ ਚ ਲੁਕਾਈ ਸ਼ਰਾਬ ਦੀਆ ਬੋਤਲਾਂ ਬਰਾਮਦ ਕੀਤੀਆਂ ਗਈਆਂ ਉਥੇ ਹੀ ਰੈਡ ਕਰਨ ਗਏ ਅਧਕਾਰੀਆਂ ਨੇ ਦੱਸਿਆ ਕਿ ਅਨੋਖੇ ਢੰਗ ਨਾਲ ਲੂਕਾ ਕੇ ਰੱਖੀ ਚੰਡੀਗੜ੍ਹ ਮਾਰਕਾ ਸ਼ਰਾਬ ਜ਼ਬਤ ਕੀਤੀ ਗਈ ਹੈ ਅਤੇ ਉਕਤ ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ | ਉਥੇ ਹੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀਪਕ ਪਰਾਸ਼ਰ ਨੇ ਦੱਸਿਆ ਕਿ ਕਰੀਬ 44 ਬੋਤਲਾਂ ਸ਼ਰਾਬ ਦੀਆ ਚੰਡੀਗੜ੍ਹ ਮਾਰਕਾ ਜਬਤ ਕੀਤੀਆਂ ਗਈਆਂ ਹਨ ਅਤੇ ਉਹਨਾਂ ਦੱਸਿਆ ਕਿ ਜਿਸ ਘਰ ਚ ਰੈਡ ਕੀਤੀ ਗਈ ਮਲਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ | ਉਥੇ ਹੀ ਉਹਨਾਂ ਦੱਸਿਆ ਕਿ ਉਕਤ ਗ੍ਰਿਫਤਾਰ ਕਰਿਆਨੇ ਦੀ ਦੁਕਾਨ ਚਲਾ ਰਿਹਾ ਹੈ ਅਤੇ ਉਸਦੀ ਆੜ ਚ ਗੈਰ ਕਾਨੂੰਨੀ ਢੰਗ ਨਾਲ ਚੰਡੀਗੜ੍ਹ ਦੀ ਸ਼ਰਾਬ ਦੀ ਵਿਕਰੀ ਪਿਛਲੇ ਲੰਬੇ ਸਮੇ ਤੋਂ ਕਰਦਾ ਸੀ |