Connect with us

Punjab

ਕਣਕ ਬੀਜਦਿਆਂ ਮੁੰਡੇ ਨਾਲ ਵਾਪਰਿਆ ਰੌਂਗਟੇ ਖੜ੍ਹੇ ਦੇਣ ਵਾਲਾ ਭਾਣਾ

Published

on

ਖੇਤਾਂ ਵਿੱਚ ਕਣਕ ਬੀਜਣ ਵੇਲੇ ਮੁੰਡੇ ਨਾਲ ਅਚਾਨਕ ਅਜਿਹਾ ਭਾਣਾ ਵਾਪਰਿਆ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਖਬਰ ਬਰਨਾਲਾ ਦੇ ਪਿੰਡ ਭੈਣੀ ਫੱਤਾ ਦੀ ਹੈ, ਜਿੱਥੇ 20 ਸਾਲਾ ਮੁੰਡਾ ਸੁਖਬੀਰ ਸਿੰਘ ਨਾਲ ਇਹ ਭਾਣਾ ਵਾਪਰਿਆ ਹੈ।

ਪਤਾ ਲੱਗਿਆ ਹੈ ਕਿ ਮ੍ਰਿਤਕ ਸੁਖਬੀਰ ਸਿੰਘ ਆਪਣੇ ਖੇਤ ਵਿੱਚ ਸੁਪਰਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਿਹਾ ਸੀ। ਟਰੈਕਟਰ ਦੀ ਸੀਟ ‘ਤੇ ਬੈਠਾ ਸੁਖਬੀਰ ਅਚਾਨਕ ਪਿੱਛੇ ਸੁਪਰਸੀਡਰ ਮਸ਼ੀਨ ਨੂੰ ਦੇਖਣ ਲੱਗਾ, ਤਾਂ ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ। ਜਿਸ ਕਾਰਨ ਸੁਖਬੀਰ ਸੁਪਰਸੀਡਰ ਮਸ਼ੀਨ ਵਿਚ ਫਸ ਗਿਆ ਅਤੇ ਸੁਪਰ ਸੀਡਰ ਨੇ ਉਸ ਦੇ ਸਰੀਰ ਦੇ ਟੁਕੜੇ ਕਰ ਦਿੱਤੇ। ਇਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਦੇਖਿਆ ਹੀ ਨਹੀਂ ਜਾ ਸਕਦਾ ਸੀ।

ਇਸ ਘਟਨਾ ਕਾਰਨ ਪੂਰੇ ਬਰਨਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦੀ ਟੁਕੜੇ ਹੋਈ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਹੈ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।