Punjab
Breaking: ਚੱਲਦੀ ਟਰੇਨ ‘ਚ ਮਚੀ ਹਫੜਾ-ਦਫੜੀ

ਟਾਂਡਾ ਉੜਮੁੜ30 ਸਤੰਬਰ 2023 : ਪੰਜਾਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਹੁਸ਼ਿਆਰਪੁਰ ਦੇ ਉੜਮੁੜ ਦੇ ਪਿੰਡ ਕਰਾਲਾ ਨੇੜੇ ਟਰੇਨ ਦੇ ਏ.ਸੀ. ਡੱਬੇ ਦੇ ਵਿੱਚੋ ਧੂੰਆਂ ਨਿਕਲਣ ਲੱਗਾ। ਓਥੇ ਹੀ ਯਾਤਰੀਆਂ ਨੇ ਰੌਲਾ ਪਇਆ ਤੇ ਆਪਣੀ ਜਾਨ ਬਚਾ ਬਾਹਰ ਨੂੰ ਭੱਜੇ ।ਇਸ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਡਰਾਈਵਰ ਨੇ ਟਰੇਨ ਰੋਕ ਦਿੱਤੀ। ਫਿਲਹਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਜਾਣਕਾਰੀ ਮੁਤਾਬਕ ਉੱਤਰ ਕ੍ਰਾਂਤੀ ਟਰੇਨ ਪਠਾਨਕੋਟ ਵੱਲ ਜਾ ਰਹੀ ਸੀ। ਇਸ ਦੌਰਾਨ ਕਾਰ ਦਾ ਏ.ਸੀ. ਕੰਪਾਰਟਮੈਂਟ ਦੇ ਹੇਠਾਂ ਬੈਰਿੰਗ ਜਾਮ ਹੋਣ ਕਾਰਨ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ।