Punjab
BREAKING: ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਜਾਰੀ ਕਰਨ ਦੀ ਸਹੂਲਤ ਨੂੰ ਕੀਤਾ ਸਸਪੈਂਡ

ਨਵੀਂ ਦਿੱਲੀ/ਓਟਵਾ, 21 ਸਤੰਬਰ, 2023: ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਜਾਰੀ ਕਰਨ ਦੀ ਸਹੂਲਤ ਸਸਪੈਂਡ ਕਰ ਦਿੱਤੀ ਹੈ।
ਓਥੇ ਹੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਜੇ ਵੀਜ਼ਾ ਸੇਵਾਵਾਂ ਸਸਪੈਂਡ ਕਰਨ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਪਰ ਬੀ ਐਲ ਐਸ ਇੰਟਰਨੈਸ਼ਨਲ ਜੋ ਕੈਨੇਡਾ ਵਿਚ ਵੀਜ਼ਾ ਐਪਲੀਕੇਸ਼ਨ ਸੈਂਟਰ ਚਲਾਉਂਦੀ ਹੈ ਨੇ ਆਪਣੀ ਕੈਨੇਡਾ ਦੀ ਵੈਬਸਾਈਟ ’ਤੇ ਮੈਸੇਜ ਪੋਸਟ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ ਅਪਰੇਸ਼ਨਲ ਕਾਰਨਾਂ ਕਰ ਕੇ 21 ਸਤੰਬਰ 2023 ਵੀਰਵਾਰ ਤੋਂ ਭਾਰਤੀ ਵੀਜ਼ਾ ਸੇਵਾਵਾਂ ਅਗਲੇ ਨੋਟਿਸ ਤੱਕ ਬੰਦ ਕੀਤੀਆਂ ਜਾਂਦੀਆਂ ਹਨ।