Punjab
BREAKING: ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈਕੇ ਮੰਤਰੀ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ
16 ਨਵੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਵੱਲੋਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਲੋਕਾਂ ਦੀ ਅਵਾਜ਼ ਗਵਰਨਰ ਕੋਲ ਪਹੁੰਚਾਈ ਜਾਵੇਗੀ| ਓਥੇ ਹੀ ਤੁਹਾਨੂੰ ਦੱਸ ਦੇਈਏ ਕਿ SGPC ਵੱਲੋਂ ਹੋਰ ਵੀ ਮਸਲੇ ਵਿਚਾਰੇ ਜਾ ਸਕਦੇ ਹਨ| ਗੁਰਦਵਾਰਾ ਸਾਹਿਬ ‘ਚ ਅਰਦਾਸ ਕਰ ਕੇ ਓਥੋਂ ਜੱਥੇ ਨੂੰ ਰਵਾਨਾ ਕੀਤਾ ਗਿਆ | ਜਿਸ ਵਿੱਚ SGPC ਪ੍ਰਧਾਨ ਤੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਰਘੁਬੀਰ ਸਿੰਘ ਸ਼ਾਮਿਲ ਹਨ|
ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ
ਓਥੇ ਹੀ ਹੁਣ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈਕੇ ਕੁਲਦੀਪ ਧਾਲੀਵਾਲ ਦਾ ਬਿਆਨ ਸਾਹਮਣੇ ਆਇਆ ਹੈ|ਜਿਥੇ ਓਹਨਾ ਵੱਲੋਂ ਕਿਹਾ ਗਿਆ ਹੈ ਕਿ ਜਿੰਨੇ ਵੀ ਬੰਦੀ ਸਿੱਖ ਜਿਨ੍ਹਾਂ ਦੀ ਕੈਦ ਪੂਰੀ ਹੋ ਚੁੱਕੀ ਹੈ ਓਹਨਾ ਦੀ ਰਿਹਾਈ ਹੋਣੀ ਚਾਹੀਦੀ ਹੈ| ਓਥੇ ਹੀ ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਬੰਦੀ ਸਿੱਖਾਂ ਨੂੰ 20 ਸਾਲ ਦੀ ਸਜ਼ਾ ਹੋਈ ਫ਼ਿਰ ਵੀ ਉਹ ਹਜੇ 30 ਸਾਲ ਤੋਂ ਜੇਲ੍ਹਾਂ ਵਿੱਚ ਹਨ| ਜਿਹਨੀ ਓਹਨਾ ਨੂੰ ਸਜਾ ਹੋਈ ਓਹਨਾ ਹੀ ਭੁਗਤਣਜ਼ਿਆਦਾ ਕਿਉਂ | ਇਹ ਕੋਈ ਦੇਸ਼ ਦਾ ਕਾਨੂੰਨ ਨਹੀਂ ਹੈ|