Connect with us

Punjab

BREAKING ਮੋਹਾਲੀ: ਸਪੋਰਟਸ ਸਟੇਡੀਅਮ ‘ਚ ਮਚੀ ਹਫੜਾ ਦਫੜੀ,ਬੱਚਿਆਂ ਦੇ ਖਾਣੇ ‘ਚੋ ਨਿਕਲੀ ਛਿਪਕਲੀ

Published

on

29 JULY 2023: ਮੋਹਾਲੀ ਦੇ ਸੈਕਟਰ 78 ਦੇ ਸਪੋਰਟਸ ਸਟੇਡੀਅਮ ਵਿੱਚ ਅੱਜ ਸਵੇਰੇ ਹਾਹਾਕਾਰ ਮੱਚ ਗਈ ਜਦੋਂ ਖਿਡਾਰੀਆ ਨੂੰ ਸਵੇਰੇ ਖਾਣੇ ਵਿਚ ਦਿੱਤੀ ਜਾਂਦੀ ਡਾਇਟ ਵਿੱਚ ਛਿਪਕਲੀ ਨਿਕਲੀ।

ਦਲੀਏ ਵਿੱਚੋਂ ਛਿਪਕਲੀ ਨਿਕਲੀ ਦੇਖ ਖਿਡਾਰੀਆਂ ਦੇ ਵਿੱਚ ਹਾਹਾਕਾਰ ਮੱਚ ਗਈ,ਜਦੋਂ ਹੀ ਬੱਚਿਆਂ ਨੂੰ ਦਲੀਏ ਵਿੱਚੋਂ ਛਿਪਕਲੀ ਦਾ ਪਤਾ ਲੱਗਿਆ ਤਾਂ ਉਹਨਾਂ ਦਾ ਦਿਲ ਘਬਰਾਉਣ ਲੱਗ ਪਿਆ ਅਤੇ ਉਲਟੀਆਂ ਸੁਰੂ ਹੋ ਗਿਆ। ਓਥੇ ਹੀ ਦੱਸਿਆ ਜਾ ਰਿਹਾ ਹੈਂ ਕਿ 40-50 ਬੱਚਿਆਂ ਨੂੰ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ,ਫਿਲਹਾਲ ਬੱਚਿਆਂ ਦਾ ਮੋਹਾਲੀ ਸਿਵਿਲ ਹਸਪਤਾਲ ਇਲਾਜ ਚੱਲ ਰਿਹਾ ਹੈ। ਜਿੱਥੇ ਬੱਚਿਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।