Connect with us

Punjab

BREAKING NEWS: ਪਠਾਨਕੋਟ ‘ਚ ਨਜ਼ਰ ਆਏ 3 ਸ਼ੱਕੀ ਵਿਅਕਤੀ,ਸਕੂਲ ਕਰਵਾਏ ਗਏ ਬੰਦ

Published

on

ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਛਾਉਣੀ ਵਿੱਚ ਨਜਰ ਆਏ 3 ਸ਼ੱਕੀ ਵਿਅਕਤੀ, ਜਿਸ ਨੂੰ ਦੇਖਦੇ ਪਠਾਨਕੋਟ ਦੇ ਸਕੂਲ ਬੰਦ ਕਰਵਾ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦਰਅਸਲ, ਫੌਜ ਨੇ 3 ਸ਼ੱਕੀ ਵਿਅਕਤੀ ਦੇਖੇ ਹਨ, ਜਿਸ ਤੋਂ ਬਾਅਦ ਪਠਾਨਕੋਟ ਕੈਂਟ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ 29-30 ਅਪ੍ਰੈਲ ਨੂੰ ਪਠਾਨਕੋਟ ਦੇ ਸਰਹੱਦੀ ਇਲਾਕੇ ‘ਚ 2-3 ਸ਼ੱਕੀ ਵਿਅਕਤੀ ਦੇਖੇ ਗਏ ਸਨ, ਜਿਸ ਤੋਂ ਬਾਅਦ ਫੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਪਰ ਕੁਝ ਵੀ ਹਾਸਲ ਨਹੀਂ ਹੋਇਆ ਸੀ ਪਰ ਅੱਜ ਕੈਂਟ ਦੇ ਜ਼ਿਆਦਾਤਰ ਸਕੂਲਾਂ ‘ਚ ਫੌਜ ਨੇ ਇਲਾਕੇ ਨੂੰ ਬੰਦ ਕਰ ਦਿੱਤਾ ਹੈ। ਫਿਲਹਾਲ ਪਠਾਨਕੋਟ ‘ਚ ਫੌਜ ਵੱਲੋਂ ਹਾਈ ਅਲਰਟ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।