Punjab
BREAKING NEWS:ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ‘ਚ NIA ਦੀ ਐਂਟਰੀ, SSP ਦਫਤਰ ਪਹੁੰਚੀ ਜਾਂਚ ਲਈ NIA ਦੀ ਟੀਮ
ਖੰਨਾ ਪੁਲਿਸ ਵੱਲੋਂ ਬੇਨਕਾਬ ਕੀਤੇ ਗਏ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਕਰੇਗੀ। ਇਸ ਦੇ ਲਈ ਐਨ.ਆਈ.ਏ. ਦੀ ਟੀਮ ਨੇ ਐੱਸ.ਐੱਸ.ਪੀ. ਦਫ਼ਤਰ ਪੁੱਜੇ, ਜਿੱਥੇ ਟੀਮ ਵੱਲੋਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।
ਖੰਨਾ ਪੁਲਿਸ ਨੇ ਬੱਬਰ ਖਾਲਸਾ ਨਾਲ ਸਬੰਧਤ ਵਿਦੇਸ਼ੀ ਗੈਂਗਸਟਰਾਂ ਅੰਮ੍ਰਿਤ ਬੱਲ, ਪ੍ਰਗਟ ਸੇਖੋਂ ਅਤੇ ਜੱਗੂ ਭਗਵਾਨਪੁਰੀਆ ਦੇ 13 ਕਾਰਕੁਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ‘ਚ ਖੰਨਾ ਪੁਲਿਸ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਸੀ ਕਿ ਇਸ ਅੰਤਰਰਾਸ਼ਟਰੀ ਗੈਂਗਸਟਰ ਮਾਡਿਊਲ ‘ਚ ਐਨ.ਆਈ.ਏ. ਦਾਖਲਾ ਹੋ ਗਿਆ ਹੈ।
ਦਿੱਲੀ ਤੋਂ N.I.A. ਦੇ ਅਧਿਕਾਰੀ ਐੱਸ.ਐੱਸ.ਪੀ. ਖੰਨਾ ਦੇ ਦਫ਼ਤਰ ਪੁੱਜੇ, ਉਥੇ ਐਨ.ਆਈ.ਏ. ਨੇ ਇਸ ਕੇਸ ਨਾਲ ਸਬੰਧਤ ਮੁਲਜ਼ਮਾਂ ਦੇ ਰਿਕਾਰਡ ਅਤੇ ਫੀਡਬੈਕ ਤੱਕ ਪਹੁੰਚ ਕੀਤੀ। ਸੂਤਰਾਂ ਅਨੁਸਾਰ ਐਨ.ਆਈ.ਏ. ਦੀ ਟੀਮ ਨੇ ਐੱਸ.ਐੱਸ.ਪੀ. ਖੰਨਾ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਐੱਸ.ਪੀ. ਡਾ: ਪ੍ਰਗਿਆ ਜੈਨ, ਡੀ.ਐਸ.ਪੀ. (ਡੀ) ਜਸਪਿੰਦਰ ਸਿੰਘ ਗਿੱਲ ਅਤੇ ਐਨ.ਆਈ.ਏ. ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਨਾਲ ਲੰਬੀ ਮੀਟਿੰਗ ਕੀਤੀ।