Connect with us

Punjab

BREAKING NEWS:ਪਾਕਿਸਤਾਨੀ ਡਰੋਨ ਮੁੜ ਭਾਰਤੀ ਸਰਹੱਦ ‘ਚ ਹੋਇਆ ਦਾਖਲ,BSF ਜਵਾਨਾਂ ਨੇ ਫਾਇਰਿੰਗ ਕਰ ਮਾਰ ਗਿਰਾਇਆ

Published

on

ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼। ਅੱਜ ਫਿਰ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬੀਓਪੀ ਜਲਵਾ ਕਲਾਂ ਇਲਾਕੇ ਵਿੱਚ ਪਾਕਿਸਤਾਨੀ ਡਰੋਨ ਦੇਖਿਆ ਗਿਆ।

ਹਾਲਾਂਕਿ ਬੀਐਸਐਫ ਜਵਾਨਾਂ ਨੇ ਜਿਵੇਂ ਹੀ ਡਰੋਨ ਨੂੰ ਦੇਖਿਆ ਤਾਂ ਉਨ੍ਹਾਂ ਨੇ ਫਾਇਰਿੰਗ ਕਰਕੇ ਇਸ ਨੂੰ ਮਾਰ ਦਿੱਤਾ, ਜਿਸ ਦੇ ਨਾਲ 2 ਕਿਲੋ ਹੈਰੋਇਨ ਵੀ ਮਿਲੀ। ਇਸ ਵੇਲੇ ਬੀ.ਐਸ.ਐਫ. ਦੇ ਜਵਾਨਾਂ ਵੱਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।