Connect with us

National

BREAKING NEWS:ਮੇਘਾਲਿਆ ‘ਚ ਟੀਐਮਸੀ ਦੀ ਰੈਲੀ ਦੌਰਾਨ ਜੀਪ ਪਲਟਣ ਕਾਰਨ 5 ਦੀ ਮੌਤ, 21 ਜ਼ਖ਼ਮੀ

Published

on

ਮੇਘਾਲਿਆ ਦੇ ਉੱਤਰੀ ਗਾਰੋ ਪਹਾੜੀਆਂ ਵਿੱਚ ਇੱਕ ਚੋਣ ਰੈਲੀ ਵਿੱਚ ਸ਼ਾਮਲ ਹੋਣ ਜਾ ਰਹੇ ਲੋਕਾਂ ਨੂੰ ਲਿਜਾ ਰਹੀ ਇੱਕ ਜੀਪ ਪਲਟ ਗਈ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਜ਼ਖਮੀ ਹੋ ਗਏ। ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੋਲਮੇਡਾਂਗ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਹਿੱਸਾ ਲੈਣ ਲਈ ਅਡੋਗਰੇ ਪਿੰਡ ਜਾ ਰਹੇ ਸਨ, ਜਿੱਥੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਨੇ ਇਕੱਠ ਨੂੰ ਸੰਬੋਧਨ ਕਰਨਾ ਸੀ।

ਉੱਤਰੀ ਗਾਰੋ ਹਿਲਜ਼ ਦੇ ਪੁਲਿਸ ਅਧਿਕਾਰੀ ਸ਼ੈਲੇਂਦਰ ਬਾਮਨੀਆ ਨੇ ਦੱਸਿਆ ਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਆਸਾਮ ਦੇ ਗੋਲਪਾੜਾ ਹਸਪਤਾਲ ਭੇਜਿਆ ਗਿਆ ਹੈ।