Sports
BREAKING:WTC ਫਾਈਨਲ ਤੋਂ ਇਕ ਦਿਨ ਪਹਿਲਾਂ ਜ਼ਖਮੀ ਹੋਏ ਰੋਹਿਤ ਸ਼ਰਮਾ,ਨੈੱਟ ਅਭਿਆਸ ਦੌਰਾਨ ਖੱਬੇ ਅੰਗੂਠੇ ‘ਤੇ ਲੱਗੀ ਸੱਟ

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ‘ਚ ਆਸਟ੍ਰੇਲੀਆ ਖਿਲਾਫ ਫਾਈਨਲ ਤੋਂ ਇਕ ਦਿਨ ਪਹਿਲਾਂ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਨੈੱਟ ਅਭਿਆਸ ਕਰਦੇ ਸਮੇਂ ਰੋਹਿਤ ਦੇ ਖੱਬੇ ਅੰਗੂਠੇ ‘ਤੇ ਸੱਟ ਲੱਗ ਗਈ । ਇਸ ਤੋਂ ਬਾਅਦ ਉਹ ਅਭਿਆਸ ਲਈ ਨਹੀਂ ਗਿਆ। ਹਾਲਾਂਕਿ ਸੱਟ ਬਹੁਤੀ ਗੰਭੀਰ ਨਹੀਂ ਹੈ।
ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਕਿਹਾ ਕਿ ਮੈਂ ਖੇਡ ਅਤੇ ਚੈਂਪੀਅਨਸ਼ਿਪ ਜਿੱਤਣਾ ਚਾਹੁੰਦਾ ਹਾਂ। ਇਸ ਲਈ ਤੁਸੀਂ ਖੇਡਦੇ ਹੋ। ਹਾਲਾਂਕਿ ਰੋਹਿਤ ਨੇ ਇਸ ਦੌਰਾਨ ਆਪਣੀ ਸੱਟ ਬਾਰੇ ਕੋਈ ਗੱਲ ਨਹੀਂ ਕੀਤੀ। WTC ਦਾ ਫਾਈਨਲ 7 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਇਹ ਮੈਚ ਇੰਗਲੈਂਡ ਦੇ ਓਵਲ ਮੈਦਾਨ ‘ਤੇ ਹੋਵੇਗਾ।