Punjab
BREAKINGਅੰਮ੍ਰਿਤਪਾਲ ਦੇ ਖਾਸ ਬੰਦੇ “ਪ੍ਰਧਾਨ ਮੰਤਰੀ” ਬਾਜੇਕੇ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ, ਖੇਤਾਂ ਵੱਲ ਭੱਜਿਆ

ਪੰਜਾਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਖਾਸ ਸਾਥੀ “ਪ੍ਰਧਾਨ ਮੰਤਰੀ” ਭਗਵੰਤ ਸਿੰਘ ਬਾਜੇਕੇ ‘ਤੇ ਪੁਲਿਸ ਨੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਬਾਜੇਕੇ ਦੇ ਮਗਰ ਲੱਗੀ ਹੋਈ ਹੈ ਅਤੇ ਉਹ ਖੇਤਾਂ ਵੱਲ ਭੱਜ ਰਿਹਾ ਹੈ। ਬਾਜੇਕੇ ਨੇ ਖੁਦ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ ਹੈ।

ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਖਿਲਾਫ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਪੰਜਾਬ ਪੁਲਿਸ ਦੀਆਂ 100 ਗੱਡੀਆਂ ਅੰਮ੍ਰਿਤਪਾਲ ਦੇ ਪਿੱਛੇ ਲੱਗੀਆਂ ਹੋਈਆਂ ਹਨ। ਸੂਤਰਾਂ ਮੁਤਾਬਕ ਜਲੰਧਰ ਦੇ ਮਹਿਤਪੁਰ ਇਲਾਕੇ ‘ਚ ਅੰਮ੍ਰਿਤਪਾਲ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦੌਰਾਨ ਅੰਮ੍ਰਿਤਪਾਲ ਦੀ ਕਾਰ ਉਥੋਂ ਰਵਾਨਾ ਹੋ ਗਈ। ਫਿਲਹਾਲ ਪੁਲਸ ਸ਼ਾਹਕੋਟ ‘ਚ ਅੰਮ੍ਰਿਤਪਾਲ ਦਾ ਪਿੱਛਾ ਕਰ ਰਹੀ ਹੈ।
