Connect with us

National

ਅਸਮਾਨ ‘ਚ ਰੁਕੇ 182 ਯਾਤਰੀਆਂ ਦੇ ਸਾਹ! ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਏਅਰ ਇੰਡੀਆ ਦੀ ਹੋਈ ਐਮਰਜੈਂਸੀ ਲੈਂਡਿੰਗ

Published

on

ਹਾਈਡ੍ਰੌਲਿਕ ਉਪਕਰਨਾਂ ਦੀ ਖਰਾਬੀ ਕਾਰਨ ਕਾਲੀਕਟ-ਦਮਾਮ ਉਡਾਣ ਨੂੰ ਰਾਜ ਦੀ ਰਾਜਧਾਨੀ ਵੱਲ ਮੋੜਨ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ। ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਜਹਾਜ਼ ਦੁਪਹਿਰ 12.15 ਵਜੇ ਹਵਾਈ ਅੱਡੇ ‘ਤੇ ਉਤਰਿਆ।

ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੀ ਕਿ ਸਵੇਰੇ ਕਾਲੀਕਟ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੌਰਾਨ 182 ਯਾਤਰੀਆਂ ਨੂੰ ਲੈ ਕੇ ਏਅਰ-ਇੰਡੀਆ ਐਕਸਪ੍ਰੈਸ IX 385 ਫਲਾਈਟ ਦਾ ਟੇਲ ਐਂਡ ਰਨਵੇਅ ਨਾਲ ਟਕਰਾ ਗਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਲੈਂਡਿੰਗ ਲਈ ਅਰਬ ਸਾਗਰ ‘ਤੇ ਈਂਧਨ ਕੱਢਣ ਤੋਂ ਬਾਅਦ ਹਵਾਈ ਅੱਡੇ ‘ਤੇ ਉਤਰਿਆ। ਇਸ ਦੌਰਾਨ ਏਅਰਪੋਰਟ ਪ੍ਰਬੰਧਨ ਨੇ ਪੂਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ।