Punjab
ਘਰ ਨੂੰ ਬਣਾਉਣਾ ਸਵਰਗ ਤਾਂ ਆਹ ਗੱਲਾਂ ਦਾ ਰੱਖੋ ਧਿਆਨ, ਹੋਵੇਗੀ ਪੈਸਿਆਂ ਦੀ ਬਰਸਾਤ
ਆਪਣਾ ਘਰ ਬਣਾਉਣਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ। ਘਰ ਬਣਾਉਣਾ ਇਕ ਅਜਿਹਾ ਕਾਰਜ ਹੈ ਜਿਸਨੂੰ ਇਨਸਾਨ ਬਹੁਤ ਹੀ ਮੁਸ਼ਕਿਲ ਨਾਲ ਜ਼ਿੰਦਗੀ ਵਿਚ ਇਕ ਵਾਰ ਕਰ ਪਾਉਂਦਾ ਹੈ। ਇਸੇ ਹੀ ਘਰ ਨੂੰ ਸੰਵਾਰਨ ਵਿਚ ਉਸਦੀ ਬਹੁਤ ਸਾਰੀ ਪੂੰਜੀ ਲੱਗ ਜਾਂਦੀ ਹੈ। ਪਰ ਜੇਕਰ ਘਰ ਵਿਚ ਇਕ ਵੀ ਚੀਜ਼ ਉਚਿਤ ਥਾਂ ਉੱਤੇ ਨਾ ਬਣੇ ਤਾਂ ਸਾਰੀ ਉਮਰ ਦਾ ਪਛਤਾਵਾ ਰਹਿ ਜਾਂਦਾ ਹੈ। ਇਸ ਲਈ ਬਹੁਤ ਸਾਰੇ ਲੋਕ ਘਰ ਬਣਾਉਣ ਸਮੇਂ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਹਨ।
ਵਾਸਤੂ ਸ਼ਾਸਤਰ ਦੱਸਦਾ ਹੈ ਕਿ ਘਰ ਵਿਚ ਰਸੋਈ, ਕਮਰੇ, ਬਾਥਰੂਮ ਆਦਿ ਦੀ ਸਥਿਤੀ ਤੇ ਦਿਸ਼ਾ ਕਿਸ ਤਰਫ਼ ਹੋਣੀ ਚਾਹੀਦੀ ਹੈ। ਇਸਦੇ ਨਾਲ ਵਾਸਤੂ ਸ਼ਾਸਤਰ ਘਰ ਅੰਦਰਲੀਆਂ ਚੀਜ਼ਾਂ ਵਸਤਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੰਦਾ ਹੈ। ਵਾਸਤੂ ਸ਼ਾਸਤਰ ਵਿਚ ਚਾਰ ਦਿਸ਼ਾਵਾਂ ਤੇ ਇਹਨਾਂ ਵਿਚਲੇ ਚਾਰ ਕੋਨਿਆਂ ਸਮੇਤ ਆਕਾਸ਼ ਲੋਕ ਤੇ ਪਾਤਾਲ ਲੋਕ ਨੂੰ ਵੀ ਦਿਸ਼ਾ ਮੰਨਦਿਆਂ ਕੁੱਲ 10 ਦਿਸ਼ਾਵਾਂ ਮੰਨੀਆਂ ਗਈਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਦਿਸ਼ਾਵਾਂ ਦਾ ਮਹੱਤਵ –
ਉੱਤਰ ਦਿਸ਼ਾ
ਉੱਤਰ ਦਿਸ਼ਾ ਧਨ ਨਾਲ ਸੰਬੰਧਿਤ ਕੰਮਾਂ ਲਈ ਸ਼ੁਭ ਮੰਨੀ ਜਾਂਦੀ ਹੈ, ਕਿਉਂਕਿ ਇਸਨੂੰ ਧਨ ਕੁਬੇਰ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਲਈ ਘਰ ਅਤੇ ਦੁਕਾਨ ਦੀ ਤਿਜ਼ੋਰੀ ਦਾ ਮੂੰਹ ਉੱਤਰ ਦਿਸ਼ਾ ਵਾਲ ਖੁਲਦਾ ਰੱਖਣਾ ਸ਼ੁਭ ਹੁੰਦਾ ਹੈ
ਪੂਰਬ ਦਿਸ਼ਾ
ਸੂਰਜ ਪੂਰਬ ਵਿਚੋਂ ਨਿਕਲਦਾ ਹੈ। ਸਾਡੀ ਧਰਤੀ ਨੂੰ ਜੀਵਨ ਦੇਣ ਵਾਲਾ ਸੂਰਜ ਹੀ ਹੈ। ਇਸ ਲਈ ਇਸ ਦਿਸ਼ਾ ਦੀ ਬਹੁਤ ਹੀ ਅਹਿਮੀਅਤ ਹੈ। ਇਸ ਲਈ ਘਰ ਦਾ ਮੁੱਖ ਦਰਵਾਜ਼ਾ ਪੂਰਬ ਵੱਲ ਹੋਣਾ ਬਹੁਤ ਹੀ ਸ਼ੁੱਭ ਹੁੰਦਾ ਹੈ। ਇਸਦੇ ਨਾਲ ਹੀ ਇਸ ਦਿਸ਼ਾ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ।
ਆਗ੍ਰੇਹ ਕੋਣ
ਆਗ੍ਰੇਹ ਕੋਣ ਦਾ ਸੁਵਾਮੀ ਅਗਨੀਦੇਵ ਹੈ। ਇਹ ਪੂਰਬ ਅਤੇ ਦੱਖਣ ਦਿਸ਼ਾ ਦੇ ਵਿਚਕਾਰ ਹੁੰਦਾ ਹੈ। ਘਰ ਦੀ ਰਸੋਈ ਇਸੇ ਦਿਸ਼ਾ ਵਿਚ ਹੀ ਬਣਾਈ ਜਾਣੀ ਚਾਹੀਦੀ ਹੈ।
ਦੱਖਣ ਦਿਸ਼ਾ
ਦੱਖਣ ਦਾ ਦਿਸ਼ਾ ਦਾ ਸੰਬੰਧ ਘਰ ਦੇ ਮਾਲਕ ਨਾਲ ਹੈ। ਇਸਦਾ ਸੁਆਮੀ ਜਮਦੇਵ ਹੈ। ਘਰ ਦੇ ਮਾਲਕ ਦਾ ਕਮਰਾ ਇਸ ਦਿਸ਼ਾ ਵਿਚ ਹੋਣਾ ਸ਼ੁੱਭ ਹੁੰਦਾ ਹੈ।
ਦੱਖਣ ਪੱਛਮੀ ਕੋਣ
ਇਸ ਕੋਣ ਦਾ ਸੁਆਮੀ ਇਕ ਦਾਨਵ ਹੈ। ਜੇਕਰ ਇਸ ਦਿਸ਼ਾ ਵਿਚ ਵਾਸਤੂ ਦੋਸ਼ ਹੋ ਜਾਵੇ ਤਾਂ ਘਰ ਦੇ ਜੀਆਂ ਨੂੰ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੱਛਮੀ ਦਿਸ਼ਾ
ਪੱਛਮ ਦਿਸ਼ਾ ਦਾ ਦੇਵਤਾ ਵਰੁਣਦੇਵ ਹੈ। ਜੇਕਰ ਇਸ ਦਿਸ਼ਾ ਵਿਚ ਵਪਾਰ ਨਾਲ ਸੰਬੰਧਿਤ ਕੰਮ ਕੀਤੇ ਜਾਣ ਦਾ ਬੇਹੱਦ ਲਾਭ ਮਿਲਦਾ ਹੈ। ਵਪਾਰੀ ਤੇ ਪ੍ਰਾਪਰਟੀ ਡੀਲਰ ਆਪਣਾ ਦਫ਼ਤਰ ਇਸ ਦਿਸ਼ਾ ਵਿਚ ਬਣਾ ਸਕਦੇ ਹਨ।
ਉੱਤਰ-ਪੱਛਮੀ ਕੋਣ
ਉੱਤਰ ਪੱਛਮ ਦੀ ਦਿਸ਼ਾ ਦਾ ਕੋਣ ਪਵਨ ਦੇਵ ਦੇ ਸੁਵਾਮੀਤਵ ਹੇਠ ਹੈ। ਇਸ ਦਿਸ਼ਾ ਵਿਚ ਬੈੱਡਰੂਮ ਬਣਾਉਣਾ ਚੰਗਾ ਮੰਨਿਆ ਜਾਂਦਾ ਹੈ।