Health
ਬੁੰਗਲ ਬਧਾਨੀ ਕਮਿਊਨਿਟੀ ਹੈਲਥ ਸੈਂਟਰ ਨੂੰ ਲੱਗਿਆ ਤਾਲਾ
ਬੁੰਗਲ ਬਧਾਨੀ ਕਮਿਊਨਿਟੀ ਹੈਲਥ ਸੈਂਟਰ ਨੂੰ ਲੱਗਿਆ ਤਾਲਾ,ਸੈਂਟਰ ਦੇ ਚਾਰ ਸਿਹਤ ਕਰਮੀ ਪਾਏ ਗਏ ਕੋਰੋਨਾ ਪਾਜ਼ੀਟਿਵ,60 ਤੋਂ ਜ਼ਿਆਦਾ ਪਿੰਡਾਂ ਨੂੰ ਸਿਹਤ ਸੁਵਿਧਾਵਾਂ ਦੇ ਰਿਹਾ ਸੀ ਹੈਲਥ ਸੈਂਟਰ

ਸੈਂਟਰ ਦੇ ਚਾਰ ਸਿਹਤ ਕਰਮੀ ਪਾਏ ਗਏ ਕੋਰੋਨਾ ਪਾਜ਼ੀਟਿਵ
ਬੁੰਗਲ ਬਧਾਨੀ ਕਮਿਊਨਿਟੀ ਹੈਲਥ ਸੈਂਟਰ ਨੂੰ ਲੱਗਿਆ ਤਾਲਾ
60 ਤੋਂ ਜ਼ਿਆਦਾ ਪਿੰਡਾਂ ਨੂੰ ਸਿਹਤ ਸੁਵਿਧਾਵਾਂ ਦੇ ਰਿਹਾ ਸੀ ਹੈਲਥ ਸੈਂਟਰ
ਪਠਾਨਕੋਟ,7 ਸਤੰਬਰ:(ਮੁਕੇਸ਼ ਸੈਣੀ),ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਵਾਲੇ ਸਿਹਤ ਕਰਮਚਾਰੀ ਹੋਏ ਕੋਰੋਨਾ ਪਾਜ਼ੀਟਿਵ,ਖ਼ਬਰ ਹੈ ਪਠਾਨਕੋਟ ਦੇ ਨਾਲ ਲੱਗਦੇ ਬੁੰਗਲ ਬਧਾਣੀ ਦੀ ਜਿੱਥੇ ਕਮਿਊਨਿਟੀ ਹੈਲਥ ਸੈਂਟਰ ਜੋ ਕਿ ਲਗਪਗ 60 ਪਿੰਡਾਂ ਨੂੰ ਸਿਹਤ ਸੁਵਿਧਾਵਾਂ ਦੇ ਰਿਹਾ ਸੀ,ਉਹ ਹੁਣ ਅਗਲੇ ਕੁਝ ਦਿਨਾਂ ਤੱਕ ਲੋਕਾਂ ਨੂੰ ਸਿਹਤ ਸੁਵਿਧਾਵਾਂ ਨਹੀਂ ਦੇ ਸਕੇਗਾ। ਇਸ ਕਮਿਊਨਿਟੀ ਹੈਲਥ ਸੈਂਟਰ ਦੇ ਚਾਰ ਸਿਹਤ ਮੁਲਾਜ਼ਮ ਕਰੋਨਾ ਪਾਜ਼ੀਟਿਵ ਪਾਏ ਗਏ ਹਨ ਅਤੇ ਉਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਕਰੋਨਾ ਪਾਜ਼ੀਟਿਵ ਆਏ ਜਿਸ ਕਾਰਨ ਕਮਿਊਨਿਟੀ ਹੈਲਥ ਸੈਂਟਰ ਨੂੰ ਤਾਲਾ ਲਗਾ ਦਿੱਤਾ ਗਿਆ। ਇਸ ਨੂੰ ਬੰਦ ਕਰਕੇ ਪੂਰੀ ਤਰ੍ਹਾਂ ਸੈਨੇਟਾਈਡ ਕੀਤਾ ਜਾਵੇਗਾ,ਜਿਸ ਦੇ ਬਾਅਦ ਇਸਨੂੰ ਖੋਲਿਆ ਜਾਵੇਗਾ।
ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਵੀ ਸਤਰਕ ਰਹਿਣ ਦੀ ਲੋੜ ਹੈ ਤਾਂ ਜੋ ਉਹ ਤੰਦਰੁਸਤ ਰਹਿ ਕੇ ਲੋਕਾਂ ਤੱਕ ਆਪਣੀਆਂ ਸਿਹਤ ਸੁਵਿਧਾਵਾਂ ਪੁਹੰਚਾ ਕਰਨ।
Continue Reading