News
ਬਰਗਰਾਂ ਵਾਲੇ ਰੇਹੜੇ ‘ਤੇ ਸਿਲੰਡਰ ਕਾਰਨ ਲੱਗੀ ਅੱਗ, ਮੱਚੀ ਹਫੜਾ ਦਫੜੀ
ਫਿਰੋਜ਼ਪੁਰ,19 ਮਾਰਚ: ਬੀਤੀ ਸਾਂਮ ਫਿਰੋਜ਼ਪੁਰ ਦੇ ਕਸਬਾ ਮੁੱਦਕੀ ਵਿਖੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਬਰਗਰਾਂ ਵਾਲੇ ਪੀਟਰ ਦੇ ਰੇਹੜੇ ਨੂੰ ਅੱਗ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਪੀਟਰ ਰੇਹੜੇ ਤੇ ਬਰਗਰ ਵੇਚਣ ਦਾ ਕੰਮ ਕਰਦਾ ਸੀ ਅਤੇ ਜਦੋਂ ਉਹ ਰੋਜਾਨਾ ਦੀ ਤਰਾਂ ਬਰਗਰ ਬਣਾ ਰਿਹਾ ਸੀ ਤਾਂ ਰੇਹੜੇ ਤੇ ਪਏ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਦਿੰਦਿਆਂ ਆਸ ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਪੀਟਰ ਰੇਹੜਾ ਇੱਕ ਬੰਦ ਦੁਕਾਨ ਦੀ ਤਰਾਂ ਲੱਕੜਾਂ ਨਾਲ ਤਿਆਰ ਕੀਤਾ ਹੋਇਆ ਸੀ ਅਤੇ ਚਾਰੇ ਪਾਸਿਓਂ ਬੰਦ ਸੀ ਜਿਸ ਦੇ ਵਿੱਚ ਦੁਕਾਨਦਾਰ ਇੱਕ ਸਿਲੰਡਰ ‘ਤੇ ਬਰਗਰ ਤਿਆਰ ਕਰਦਾ ਸੀ ਅਤੇ ਅੱਜ ਉਸ ਨੂੰ ਅਚਾਨਕ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਇਹ ਪੀਟਰ ਰੇਹੜਾ ਲੱਕੜ ਦਾ ਹੋਣ ਕਰਕੇ ਅੱਗ ਇਨੀਂ ਫੈਲ ਗਈ ਕਿ ਉਸ ਤੇ ਦੁਕਾਨਦਾਰਾਂ ਵੱਲੋਂ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ।
ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੀਟਰ ਰੇਹੜਾ ਬਿਲਕੁਲ ਮੱਚ ਗਿਆ ਉਨ੍ਹਾਂ ਕਿਹਾ ਜਦ ਅੱਗ ਲੱਗੀ ਹੈ ਉਸ ਸਮੇਂ ਕੁੱਝ ਔਰਤਾਂ ਬਰਗਰ ਖਰੀਦ ਰਹੀਆਂ ਸਨ ਜਿਨ੍ਹਾਂ ਨੂੰ ਅੱਗ ਫੈਲਣ ਤੋਂ ਪਹਿਲਾਂ ਹੀ ਬਚਾ ਲਿਆ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਉਹ ਕਈ ਵਾਰ ਸਥਾਨਕ ਨਗਰ ਕੌਂਸਲ ਨੂੰ ਇਸ ਦੀਆਂ ਰੇਹੜੀਆਂ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ ਉਨ੍ਹਾਂ ਕਿਹਾ ਅਗਰ ਸਥਾਨਕ ਨਗਰ ਕੌਂਸਲ ਨੇ ਪਹਿਲਾਂ ਹੀ ਕੁੱਝ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਹਾਦਸਾ ਨਾ ਵਾਪਰਦਾ ਉਧਰ ਜਦੋਂ ਇਸ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਜਲਦ ਰੋਡ ਤੇ ਲੱਗਣ ਵਾਲੀਆਂ ਰੇਹੜੀਆਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਇੱਕ ਪਾਸੇ ਮਾਰਕੀਟ ਬਣਾ ਉਥੇ ਸਿਫਟ ਕੀਤਾ ਜਾਵੇਗਾ।