Uncategorized
ਖ਼ੁਸ਼ਖ਼ਬਰੀ! 20 ਅਪ੍ਰੈਲ ਤੋਂ ਮੁੜ ਸ਼ੁਰੂ ਹੋਣਗੇ ਕਈ ਵਪਾਰ
ਚੰਡੀਗੜ੍ਹ, 16 ਅਪ੍ਰੈਲ : ਕੋਰੋਨਾ ਵਾਇਰਸ ਨੂੰ ਲੈਕੇ ਜਿੱਥੇ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਹੈ ਅਤੇ ਕਈ ਸੂਬਿਆਂ ਵਿੱਚ ਕਰਫ਼ਿਊ ਵੀ ਲਗਾ ਦਿੱਤਾ ਗਿਆ ਹੈ, ਹਰ ਤਰ੍ਹਾਂ ਦੇ ਵਪਾਰ ਵੀ ਠੱਪ ਪਏ ਹਨ। ਜਿਸਨੂੰ ਦੇਖਦਿਆਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੌਕਡਾਊਨ ਦੀ ਸੀਮਾਂ ਵਧਾ ਕੇ 3 ਮਈ ਤੱਕ ਕਰ ਦਿੱਤੀ ਸੀ । ਇਸ ਦੌਰਾਨ ਉਹਨਾਂ ਨੇ 20 ਅਪ੍ਰੈਲ ਤੋਂ ਬਾਅਦ ਕੁਝ ਚੀਜ਼ਾਂ ਵਿੱਚ ਛੁੱਟ ਦੇਣ ਦੀ ਗੱਲ ਕਹੀ ਸੀ। ਜਾਣਕਾਰੀ ਦੇ ਅਨੁਸਾਰ ਮਾਹਿਰਾਂ ਦਾ ਕਹਿਣਾ ਹੈ ਕਿ 20 ਅਪ੍ਰੈਲ ਤੋਂ ਬਾਅਦ ਇਲੈਕਟ੍ਰੋਨਿਕ ਸਮਾਨ ਜਿਵੇ ਕਿ Refrigerator, ਪੱਖੇ, ਲੈਪਟਾਪ, ਕੰਪਊਟਰ ਅਤੇ stationary ਵਰਗੇ ਸਮਾਨ ਵਿੱਚ ਛੂਟ ਦਿੱਤੀ ਜਾਵੇਗੀ। ਇਹ ਸਾਰੀਆਂ ਚੀਜ਼ਾਂ ਹੁਣ online ਮੰਗਵਾ ਸਕਦੇ ਹੋ, ਲੋਕ ਇਹ ਜ਼ਰੂਰਤ ਦਾ ਸਮਾਨ flipkart , Amazon ਵਰਗੀਆਂ ਸੰਸਥਾਵਾਂ ਰਾਹੀਂ ਮੰਗਵਾ ਸਕਦੇ ਹਨ । ਇਸਦੇ ਦੂਸਰੇ ਹੀ ਪਾਸੇ ਮੋਦੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜ਼ਿਲ੍ਹੇ ਅੰਦਰ ਘੱਟ ਨਾ ਹੋਇਆ ਤਾਂ ਇਸ ਛੂਟ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਲਾਕਡਾਊਨ ਦੋਰਾਨ ਵਿਦਿਅਕ ਅਦਾਰੇ ਵੀ ਬੰਦ ਹਨ। ਪਰ ਕਈ ਅਦਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਸਟੇਸ਼ਨਰੀ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੈ। ਇਸ ਲਈ ਸਟੇਸ਼ਨਰੀ ਦੇ ਸਮਾਨ ਵਿੱਚ ਛੋਟ ਕਾਰਨ ਵਿਦਿਆਰਥੀਆਂ ਨੂੰ ਸਹਾਇਤਾ ਮਿਲੇਗੀ।