Punjab
ਸੰਗਤ ਨੂੰ ਟਵੀਟ ਕਰਕੇ CM ਮਾਨ ਨੇ ਹੋਲੇ ਮੁਹੱਲੇ ਦੀ ਦਿੱਤੀ ਵਧਾਈ
HOLA MOHALLA 2024: ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਸਮੂਹ ਨੂੰ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਲਿਖਿਆ ਹੈ ਕਿ ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। , ਜੋ ਸਾਨੂੰ ਆਪਣੇ ਦਿਲਾਂ ਨੂੰ ਜਨੂੰਨ ਅਤੇ ਉਤਸ਼ਾਹ ਨਾਲ ਭਰਨਾ ਸਿਖਾਉਂਦਾ ਹੈ।”
ਹੋਲਾ ਮੁਹੱਲਾ ਸਿੱਖ ਕੌਮ ਦਾ ਇੱਕ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਇਹ ਦੁਨੀਆ ਭਰ ਦੇ ਸਿੱਖ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ। ਇਹ ਮੇਲਾ ਇੰਨਾ ਸ਼ਾਨਦਾਰ ਹੈ ਕਿ ਲੋਕ ਇਸ ਨੂੰ ਦੇਖਣ ਲਈ ਦੂਰ-ਦੂਰ ਤੋਂ ਆਨੰਦਪੁਰ ਸਾਹਿਬ ਆਉਂਦੇ ਹਨ। ਤਿੰਨ ਦਿਨਾਂ ਤੱਕ ਚੱਲਣ ਵਾਲਾ ਇਹ ਤਿਉਹਾਰ ਸਿੱਖ ਧਰਮ ਲਈ ਧਾਰਮਿਕ ਨਜ਼ਰੀਏ ਤੋਂ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਤਿਉਹਾਰ ਰਾਹੀਂ ਏਕਤਾ ਅਤੇ ਬਹਾਦਰੀ ਦਾ ਸੰਦੇਸ਼ ਦਿੱਤਾ ਜਾਂਦਾ ਹੈ| ਹੋਲਾ ਮੁਹੱਲਾ ਆਮ ਤੌਰ ‘ਤੇ ਹੋਲੀ ਦੇ ਅਗਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਸਾਲ ਇਹ 25 ਮਾਰਚ ਤੋਂ 27 ਮਾਰਚ ਤੱਕ ਮਨਾਇਆ ਜਾਵੇਗਾ। ਇਹ ਤਿਉਹਾਰ ਸਿੱਖਾਂ ਦੇ ਪਵਿੱਤਰ ਅਸਥਾਨ ਤਖ਼ਤ ਸ੍ਰੀ ਕੇਸਰਗੜ੍ਹ ਸਾਹਿਬ ਆਨੰਦਪੁਰ ਵਿਖੇ ਮਨਾਇਆ ਜਾਂਦਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਤਿਉਹਾਰ ਨੂੰ ਮਨਾਉਣ ਦੀ ਸ਼ੁਰੂਆਤ ਸਿੱਖ ਕੌਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 17ਵੀਂ ਸਦੀ ਵਿੱਚ ਕੀਤੀ ਸੀ।