Punjab
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਦੁਸਹਿਰੇ ਦੀਆਂ ਦਿੱਤੀਆਂ ਵਧਾਈਆਂ

ਚੰਡੀਗੜ:
ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸ਼ਿਕਾਇਤ, ਨਿਵਾਰਨ ਮੰਤਰੀ ਅਨਮੋਲ ਗਗਨ ਨੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ । ਉਨ੍ਹਾ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦੀ ਲੰਕਾ ‘ਤੇ ਜਿੱਤ ਦੀ ਖੁਸ਼ੀ ‘ਚ ਮਨਾਇਆ ਜਾਣ ਵਾਲਾ ਦੁਸਹਿਰਾ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ ।
ਉਨ੍ਹਾ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਪਤਾ ਚਲਦਾ ਹੈ ਕਿ ਹਮੇਸਾ ਹੀ ਬਦੀ ਉੱਤੇ ਨੇਕੀ ਦੀ ਜਿੱਤ ਹੁੰਦੀ ਹੈ ਅਤੇ ਸਾਨੂੰ ਵੀ ਹਮੇਸ਼ਾ ਚੰਗੇ ਰਸਤੇ ਉੱਪਰ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ । ਮੰਤਰੀ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਜੀਵਨ ਬੜਾ ਹੀ ਤਿਆਗੀ,ਧਰਮ ਰੱਖਿਅਕ ਅਤੇ ਵਚਨ ਪਾਲਕ ਸੀ।
ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਰਾਜਾ ਦਸਰਥ ਦੇ ਘਰ ਜਨਮ ਲੈ ਕੇ ਬਹੁਤ ਅਮੁੱਲ ਮਨੁੱਖੀ ਅਸੂਲਾਂ ਦੀ ਸਥਾਪਨਾ ਕੀਤੀ । ਮੰਤਰੀ ਨੇ ਸਭ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਆਦਰਸ ਸੰਤਾਨ ਹੋਣ ਦੇ ਰੂਪ ਵਿੱਚ ਜੋ ਆਦਰਸ਼ ਕਾਇਮ ਕੀਤੇ ਉਹ ਸਾਨੂੰ ਯੁਗਾਂ ਯੁਗਾਂ ਤੱਕ ਪ੍ਰੇਰਿਤ ਕਰਦੇ ਰਹਿਣਗੇ।