Connect with us

Punjab

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਨੇ ਕੇਸ਼ੋਪੂਰ ਸ਼ੰਬ ਦਾ ਕੀਤਾ ਦੌਰਾ ਕਿਹਾ ਕ੍ਰਪਸ਼ਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ ਚਾਹੇ ਉਹ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਕਿਉਂ ਨਾ ਹੋਣ

Published

on

ਗੁਰਦਾਸਪੁਰ:

ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਅੱਜ ਗੁਰਦਾਸਪੁਰ ਵਿਖ਼ੇ ਸਥਿੱਤ ਕੇਸ਼ੋਪੁਰ ਸ਼ੰਬ ਦਾ ਦੌਰਾ ਕਰਨ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਇਤਿਹਾਸਿਕ ਅਸਥਾਨਾਂ ਨੂੰ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੰਮ ਕਿਤਾ ਜਾ ਰਿਹਾ ਅਤੇ ਕੇਸ਼ੋ ਪੂਰ ਸ਼ੰਬ ਨੂੰ ਵੀ ਕਰੋੜਾਂ ਰੁਪਏ ਲੱਗਾ ਕੇ ਟੁਰਿਸਟ ਹਬ ਵਜੋਂ ਵਿਕਸਿਤ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਰੋਪੜ ਤੋ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਦਾ ਜਂਗਲਾਤ ਵਿਭਾਗ ਚ ਹੋਏ ਘੋਟਾਲੇ ਵਿੱਚ ਆ ਰਹੇ ਨਾਮ ਤੇ ਬੋਲਦੇ ਹੋਏ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰਪਸ਼ਨ ਬਿਲਕੁੱਲ ਖਿਲਾਫ ਹੈ ਅਤੇ ਕਰਪਸ਼ਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਛੱਡਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਤੇ ਇਹ ਤਿੰਨ ਪਿੰਡਾ ਦੀ ਜ਼ਮੀਨ ਹੈ ਅੱਤੇ ਇਹ ਮਾਮਲੇ ਵਿੱਚ ਸਰਕਾਰ ਵੱਲੋਂ ਇਕ ਜੰਗਲਾਤ ਵਿਭਾਗ ਦੇ ਡੀਐਫਓ ਤੇ ਕਾਰਵਾਈ ਕੀਤੀ ਹੈ ਜੌ ਇਸ ਵਕਤ ਜੇਲ ਵਿੱਚ ਹੈ ਅਤੇ 2 ਸਸਪੈਂਡ ਚਲ ਰਹੇ ਹਨ ਉਹਨਂ ਕਿ ਜੇਕਰ ਇਸ ਮਾਮਲੇ ਵਿੱਚ ਉਹਨਾਂ ਦੇ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਦੋਸ਼ੀ ਪਾਏ ਜਾਂਦੇ ਹਨ

ਤਾਂ ਉਹਨਾਂ ਖ਼ਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈਕੇ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ ਤੇ ਬੋਲਦੇ ਹੋਏ ਮੰਤਰੀ ਕਟਾਰੂ ਚੱਕ ਕੇ ਕਿਹਾ ਕਿ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ 31 ਅਕਤੂਬਰ ਤੱਕ ਮਾਈਨਿੰਗ ਤੇ ਰੋਕ ਲਗਾਈ ਹੈ ਅੱਤੇ ਜਲਦ ਨਵੀਂ ਪਾਲਸੀ ਪੰਜਾਬ ਵਿੱਚ ਲਾਗੂ ਕਿਤੀ ਜਾਵੇਗੀ ਜਿਸ ਨਾਲ਼ ਲੋਕਾ ਨੂੰ ਕਾਫੀ ਰਾਹਤ ਮਿਲੇਗੀ ਉਹਣਾ ਕਿਹਾ ਬੀਐਸਐਫ ਨੇ ਹਾਈਕੋਰਟ ਵਿੱਚ ਰਿਟ ਪਟੀਸ਼ਨ ਕੀਤੀ ਸੀ ਕਿ ਜੱਦ ਉਹ ਸੁਰਖਿਆ ਦੇ ਚੱਲਦੇ ਬਾਰਡਰ ਤੇ ਕੰਮ ਕਰਦੇ ਹਨ ਤਾਂ ਕਰੇਸ਼ਰਾ ਦੇ ਰੌਲੇ ਨਾਲ਼ ਉਹਨਂ ਨੂੰ ਕੁੱਝ ਸੁਣਾਈ ਨਹੀਂ ਦਿੰਦਾ ਜਿਸ ਕਰਕੇ ਇਹ ਜਿਲ੍ਹਿਆਂ ਵਿਚ ਰੋਕ ਲਗਾਈ ਗਈ ਹੈ ਅਤੇ ਇਹ ਫ਼ੈਸਲਾ ਕੋਰਟ ਵਿੱਚ ਪੇਂਡਿੰਗ ਹੈ ਅੱਤੇ ਸਰਕਾਰ ਨੇ ਆਪਣਾ ਜਵਾਬ ਬਣਾ ਕੇ ਪੇਜ ਦਿਤਾ ਹੈ ਅਸੀਂ ਜੀ ਜਾਣ ਲੱਗਾ ਕੇ ਸਰਹੱਦ ਦੀ ਰਾਖੀ ਕਰਾਂਗੇ