Governance
ਕੈਨੇਡਾ ਸਰਕਾਰ ਵਲੋਂ ਸਟੂਡੈਂਟਸ ਸਹਾਇਤਾ ਪ੍ਰੋਗਰਾਮ ਦਾ ਐਲਾਨ, ਵਿਦਿਆਰਥੀਆਂ ਨੂੰ ਹਰ ਮਹੀਨੇ $ 1250 ਤੋਂ $ 1750 ਤੱਕ ਮਦਦ

ਕੈਨੇਡਾ ਐਮਰਜੰਸੀ ਸਟੂਡੈਂਟ ਬੈਨੇਫਿਟ ਅਤੇ ਸਟੂਡੈਂਟ service ਗ੍ਰਾੰਟ ਤਹਿਤ $ 1250 ਤੋਂ $ 5000 ਤੱਕ ਮਦਦ
ਕੋਰੋਨਾ ਖ਼ਿਲਾਫ਼ ਜੰਗ ਚ ਵਲੰਟੀਅਰ ਕਰਨ ਵਾਲੇ ਸਟੂਡੈਂਟਸ ਨੂੰ $ 5000 ਤਕ ਫੀਸਾਂ ਚ ਛੋਟ
ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਨਾਗਰਿਕਾਂ ਲਈ ਐਮਰਜੰਸੀ ਰਿਲੀਫ਼ ਪ੍ਰੋਗਰਾਮ ਤੋਂ ਬਾਅਦ ਹੁਣ ਆਪਣੇ ਘਰਾਂ ਤੋਂ ਦੂਰ ਕੈਨੇਡਾ ਪੜਾਈ ਕਰਨ ਵਾਲੇ ਸਥਾਨਕ ਅਤੇ Inuit ਅਤੇ Metis ਮੁਲਕਾਂ ਦੇ ਸਟੂਡੈਂਟਸ ਲਈ ਵੱਡੇ ਪੱਧਰ ਤੇ ਮੁਆਵਜ਼ੀਆਂ ਅਤੇ benefits ਦਾ ਐਲਾਨ ਕੀਤਾ ਹੈ। ਕੈਨੇਡਾ ਐਮਰਜੰਸੀ ਸਟੂਡੈਂਟ ਬੈਨੇਫਿਟ ਅਤੇ ਸਟੂਡੈਂਟ service ਗ੍ਰਾੰਟ ਤਹਿਤ foreign ਸਟੂਡੈਂਟਸ ਨੂੰ $1250 ਤੋਂ $5000 ਤੱਕ ਮਦਦ ਦਿੱਤੀ ਜਾਏਗੀ।
ਇਕੱਲੇ ਪੜ੍ਹਾਈ ਕਰ ਰਹੇ ਸਟੂਡੈਂਟ ਨੂੰ ਮਈ ਤੋਂ ਅਗਸਤ ਤਕ ਹਰ ਮਹੀਨੇ $1250 ਡਾਲਰ ਅਤੇ ਕਿਸੀ ਨੂੰ ਸਹਾਰਾ ਦੇ ਰਹੇ ਯਾ ਅਪਾਹਿਜ ਸਟੂਡੈਂਟ ਨੂੰ $1750 ਦਿੱਤੇ ਜਾਣਗੇ। ਇਸ ਤੋਂ ਅਲਾਵਾ ਕੋਰੋਨਾ ਖ਼ਿਲਾਫ਼ ਜੰਗ ਚ ਵਲੰਟੀਅਰ ਕਰਨ ਵਾਲੇ ਸਟੂਡੈਂਟਸ ਦੀ ਇਸ ਸੀਜ਼ਨ ਦੀ ਫੀਸ ਚ $5000 ਤੱਕ ਛੋਟ ਦਿੱਤੀ ਜਾਏਗੀ।
ਇਸ ਤੋਂ ਅਲਾਵਾ ਰਿਸਰਚ scholars ਦੇ ਵਜ਼ੀਫੇ ਕੁੱਝ ਮਹੀਨੇ ਹੋਰ ਵਧਾਏ ਜਾਣਗੇ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੀਤੇ ਗਏ।
ਹਾਲਾਂਕਿ ਅਜੇ ਸਾਫ਼ ਨਹੀਂ ਹੈ ਕਿ ਵਿਦੇਸ਼ੋਂ ਕੈਨੇਡਾ ਪੜ੍ਹਾਈ ਕਰਨ ਆਏ ਸਟੂਡੈਂਟਸ, ਜੋ ਕਿ ਲੱਖਾਂ ਦੀ ਗਿਣਤੀ ਚ ਹਨ, ਇਨ੍ਹਾਂ ਵਿਧਿਆਰਥੀ ਸਹਾਇਤਾ ਪ੍ਰੋਗਰਾਮਾਂ ਦੇ ਦਾਇਰੇ ਚ ਆਉਣਗੇ ਜਾਂ ਨਹੀਂ ਲੇਕਿਨ ਇਸ ਐਲਾਨ ਨਾਲ ਹੁਣ ਨਹੀਂ ਤਾਂ ਨੇੜਲੇ ਭਵਿੱਖ ਚ ਅਜਿਹੇ benefits ਭਾਰਤੀ ਅਤੇ ਪੰਜਾਬੀ ਮੂਲ਼ ਦੇ ਸਟੂਡੈਂਟਸ ਨੂੰ ਮਿਲਣ ਦੀ ਆਸ ਜ਼ਰੂਰ ਬੱਝੀ ਹੈ।