News
ਨੋਵਾ ਸਕੋਸ਼ੀਆ ਹਾਦਸੇ ਦੇ ਪੀੜ੍ਹਤ ਪਰਿਵਾਰਾਂ ਨਾਲ ਹਨ ਕਨੇਡੀਅਨ- ਜਸਟਿਨ ਟਰੂਡੋ
ਜਸਟਿਨ ਟਰੂਡੋ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਨੋਵਾ ਸਕੋਸ਼ੀਆ ‘ਚ ਜੋ ਹਾਦਸਾ ਵਾਪਰਿਆ ਉਹਨਾਂ ਪੀੜਤਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਦੁਆਰਾ ਮਹਿਸੂਸ ਕੀਤੇ ਦਰਦ ਲਈ ਕੋਈ ਸ਼ਬਦ ਨਹੀਂ ਹਨ। ਪਰ ਮੈਂ ਉਨ੍ਹਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਕਨੇਡੀਅਨ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਇਹ ਬੇਵਕੂਫ, ਬੁਰਾਈ ਕੰਮ ਨੋਵਾ ਸਕੋਸ਼ੀਆ ਨੂੰ ਪਰਿਭਵਿਤ ਨਹੀਂ ਕਰਨਗੇ। ਅੱਜ, ਸਾਰੇ ਕੈਨੇਡੀਅਨ ਨੋਵਾ ਸਕੋਸ਼ੀਅਨ ਹਨ.
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਨੋਵਾ ਸਕੋਸ਼ੀਆ ਦੇ ਚਾਰ ਛੋਟੇ ਕਸਬਿਆਂ ਵਿਚ ਇਕ ਬੰਦੂਕਬਾਰੀ ਦੀ ਵਹਿਸ਼ੀਅਤ ਦਾ ਸ਼ਿਕਾਰ ਹੋਏ 18 ਲੋਕਾਂ ਦੀ ਮੌਤ ਉਪਰ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਦਕਾ ਸਮੂਹ ਕਨੇਡਾ ਨਿਵਾਸੀਆਂ ਦੇ ਦਿਲਾਂ ਨੂੰ ਡੂੰਘੀ ਠੇਸ ਪੁੱਜੀ ਹੈ। ਕਨੈਡਾ ਭਰ ਦੇ ਲੋਕ ਪੀੜਤ ਪਰਿਵਾਰਾਂ ਦੀ ਪੀੜ ਮਹਿਸੂਸ ਕਰ ਰਹੇ ਹਨ ਅਤੇ ਸਾਰੇ ਕਨੇਡੀਅਨ ਉਨ੍ਹਾਂ ਦੇ ਨਾਲ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੁਖਾਂਤ ਵਿਚ ਬੱਚੇ ਆਪਣੇ ਮਾਪਿਆਂ ਤੋਂ ਵਿਹੂਣੇ ਹੋ ਗਏ, ਮਾਪਿਆਂ ਨੇ ਬੱਚੇ ਗੁਆ ਗਏ ਅਤੇ ਗੁਆਂਢੀਆਂ ਤੋਂ ਉਨ੍ਹਾਂ ਦੇ ਦੋਸਤ ਵਿੱਛੜ ਗਏ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਾਂਗੇ।
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਲੋਕ ਬੜੇ ਦਿਆਲੂ ਅਤੇ ਮਿਲਾਪੜੇ ਹਨ ਅਤੇ ਦੁੱਖ ਸੁਖ ਵਿਚ ਇਕ ਦੂਜੇ ਦੇ ਮਦਦਗਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਕਿਸੇ ਵੀ ਹਿੰਸਾ ਲਈ ਕੋਈ ਥਾਂ ਨਹੀਂ।