Connect with us

Delhi

ਕੈਨੇਡੀਅਨ PM ਜਸਟਿਨ ਟਰੂਡੋ ਦੇ ਜਹਾਜ਼ ‘ਚ ਆਈ ਤਕਨੀਕੀ ਖਰਾਬੀ

Published

on

ਨਵੀਂ ਦਿੱਲੀ 11ਸਤੰਬਰ 2023 :  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਹੈ। ਜਹਾਜ਼ ਦੀ ਸਮੱਸਿਆ ਦਾ ਹੱਲ ਹੋਣ ਤੱਕ ਕੈਨੇਡੀਅਨ ਵਫ਼ਦ ਭਾਰਤ ਵਿੱਚ ਰਹੇਗਾ। ਫਿਲਹਾਲ ਜਹਾਜ਼ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।ਇੰਜੀਨੀਅਰਿੰਗ ਟੀਮ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਹ ਵਿਸ਼ੇਸ਼ ਜਹਾਜ਼ ਉਡਾਣ ਭਰ ਸਕੇਗਾ। ਇੰਜਨੀਅਰਾਂ ਦਾ ਕਹਿਣਾ ਹੈ ਕਿ ਜਹਾਜ਼ ਦੀ ਖਰਾਬੀ ਰਾਤੋ-ਰਾਤ ਠੀਕ ਨਹੀਂ ਕੀਤੀ ਜਾ ਸਕਦੀ।

ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਪੂਰਾ ਵਫ਼ਦ ਉਦੋਂ ਤੱਕ ਭਾਰਤ ਵਿੱਚ ਹੀ ਰਹੇਗਾ ਜਦੋਂ ਤੱਕ ਆਰਜ਼ੀ ਪ੍ਰਬੰਧ ਨਹੀਂ ਹੋ ਜਾਂਦੇ। ਜਸਟਿਨ ਟਰੂਡੋ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਭਾਰਤ ਪਹੁੰਚੇ। ਦੋ ਰੋਜ਼ਾ ਜੀ-20 ਲੀਡਰਜ਼ ਸਮਿਟ ਦੀ ਸਮਾਪਤੀ ‘ਤੇ ਟਰੂਡੋ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਕੈਨੇਡਾ ਲਈ ਮਹੱਤਵਪੂਰਨ ਭਾਈਵਾਲ ਹੈ ਅਤੇ ਅਸੀਂ ਇਸ ਦਿਸ਼ਾ ‘ਚ ਕੰਮ ਕਰਨਾ ਜਾਰੀ ਰੱਖਾਂਗੇ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੂਡੋ ਨੂੰ ਕੈਨੇਡਾ ‘ਚ ਕੱਟੜਪੰਥੀ ਤੱਤਾਂ ਦੀਆਂ ਗਤੀਵਿਧੀਆਂ ‘ਤੇ ਭਾਰਤ ਦੀਆਂ ਸਖ਼ਤ ਚਿੰਤਾਵਾਂ ਤੋਂ ਜਾਣੂ ਕਰਵਾਇਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੀ-20 ਸੰਮੇਲਨ ਦੌਰਾਨ ਟਰੂਡੋ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ-ਕੈਨੇਡਾ ਸਬੰਧਾਂ ਦੀ ਤਰੱਕੀ ਲਈ “ਆਪਸੀ ਸਨਮਾਨ ਅਤੇ ਵਿਸ਼ਵਾਸ” ‘ਤੇ ਆਧਾਰਿਤ ਸਬੰਧ ਜ਼ਰੂਰੀ ਹਨ।