Connect with us

National

ਮੇਰੀ ਆਵਾਜ਼ ਬੰਦ ਨਹੀਂ ਕਰ ਸਕਦੇ, ਮੈਂ ਜੇਲ੍ਹ ਜਾਣ ਤੋਂ ਨਹੀਂ ਡਰਦਾ – ਰਾਹੁਲ ਗਾਂਧੀ

Published

on

ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਹੈੱਡ ਕੁਆਰਟਰ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ‘ਚ ਲੋਕਤੰਤਰ ‘ਤੇ ਹਮਲਾ ਹੋ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ- ਮੈਨੂੰ ਡਿਸਕੁਆਲੀਫਾਈ ਕਰ ਡਰਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਅਡਾਨੀ ‘ਤੇ ਮੇਰੇ ਅਗਲੇ ਭਾਸ਼ਣ ਤੋਂ ਡਰੇ ਹੋਏ ਹਨ। ਮੈਂ ਉਨਾਂ ਦੀਆਂ ਅੱਖਾਂ ਵਿੱਚ ਇਹ ਡਰ ਦੇਖਿਆ ਹੈ , ਇਸ ਲਈ ਪਹਿਲਾ ਮੁੱਦੇ ਤੋਂ ਧਿਆਨ ਭਟਕਾਇਆ ਗਿਆ ਸੀ ਉਸ ਤੋਂ ਬਾਅਦ ਮੈਨੂੰ ਅਯੋਗ ਕਰਾਰ ਦਿੱਤਾ ਗਿਆ। ਉਨਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੌਤਮ ਅਡਾਨੀ ਵਿਚਕਾਰ ਕੀ ਰਿਸ਼ਤਾ ਹੈ? ਮੈਂ ਇਹ ਸਵਾਲ ਪੁੱਛਦਾ ਰਹਾਂਗਾ। ਮੇਰੀ ਆਵਾਜ਼ ਨੂੰ ਕੋਈ ਰੋਕ ਨਹੀਂ ਸਕਦਾ। ਮੈਂ ਸਵਾਲ ਪੁੱਛਣਾ ਬੰਦ ਨਹੀਂ ਕਰਾਂਗਾ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਮੇਰੀ ਮੈਂਬਰਸ਼ਿਪ ਰੱਦ ਕਰਕੇ, ਡਰਾ-ਧਮਕਾ ਕੇ, ਜੇਲ੍ਹ ਭੇਜ ਕੇ, ਉਹ ਮੈਨੂੰ ਬੰਦ ਕਰ ਸਕਦੇ ਹਨ। ਮੈਂ ਭਾਰਤ ਦੇ ਲੋਕਤੰਤਰ ਲਈ ਲੜ ਰਿਹਾ ਹਾਂ ਅਤੇ ਲੜਦਾ ਰਹਾਂਗਾ।

ਤਾਂ ਇਥੇ ਇਹ ਵੀ ਦੱਸ ਦੇਈਏ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਅਗਲੀ ਭਾਰਤ ਜੋੜੋ ਯਾਤਰਾ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇੱਕ ਵਾਰ ਫਿਰ ਭਾਰਤ ਜੋੜੋ ਯਾਤਰਾ ਸ਼ੁਰੂ ਕਰਾਂਗਾ।

ਰਾਹੁਲ ਨੇ ਕਿਹਾ- ਸੰਸਦ ‘ਚ ਮੰਤਰੀਆਂ ਨੇ ਝੂਠਾ ਦੋਸ਼ ਲਾਇਆ ਕਿ ਮੈਂ ਵਿਦੇਸ਼ੀ ਤਾਕਤਾਂ ਤੋਂ ਸਹਿਯੋਗ ਲੈ ਰਿਹਾ ਹਾਂ। ਜਦੋਂ ਸਪੀਕਰ ਨੂੰ ਪੁੱਛਿਆ ਤਾਂ ਉਹ ਮੁਸਕਰਾ ਕੇ ਬੋਲੇ -ਮੈਂ ਕੁਝ ਨਹੀਂ ਕਰ ਸਕਦਾ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਤੁਹਾਨੂੰ ਕਈ ਵਾਰ ਕਿਹਾ ਹੈ ਕਿ ਭਾਰਤ ‘ਚ ਲੋਕਤੰਤਰ ‘ਤੇ ਹਮਲਾ ਹੋ ਰਿਹਾ ਹੈ। ਹਰ ਰੋਜ਼ ਸਾਨੂੰ ਇਸ ਦੀਆਂ ਨਵੀਆਂ ਉਦਾਹਰਣਾਂ ਮਿਲਦੀਆਂ ਹਨ। ਮੈਂ ਸਿਰਫ਼ ਇੱਕ ਸਵਾਲ ਪੁੱਛਿਆ ਕਿ ਅਡਾਨੀ ਜੀ ਕੋਲ ਸ਼ੈੱਲ ਕੰਪਨੀਆਂ ਹਨ ਕਿਸੇ ਨੇ ਇਸ ਵਿੱਚ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਅਡਾਨੀ ਜੀ ਦਾ ਕੋਈ ਪੈਸਾ ਨਹੀਂ। ਅਡਾਨੀ ਦਾ ਬੁਨਿਆਦੀ ਢਾਂਚਾ ਕਾਰੋਬਾਰ ਹੈ ‘ਤੇ ਪੈਸਾ ਕਿਸੇ ਹੋਰ ਦਾ ਹੈ। ਸਵਾਲ ਇਹ ਹੈ ਕਿ ਇਹ 20 ਹਜ਼ਾਰ ਕਰੋੜ ਰੁਪਏ ਕਿਸ ਦੇ ਹਨ? ਮੈਂ ਸੰਸਦ ਵਿੱਚ ਸਬੂਤ ਦਿੱਤਾ ਜੋ ਮੈਂ ਮੀਡੀਆ ਰਿਪੋਰਟ ਵਿੱਚੋਂ ਕੱਢਿਆ – ਅਡਾਨੀ ਜੀ ਅਤੇ ਮੋਦੀ ਜੀ ਦੇ ਸਬੰਧਾਂ ਬਾਰੇ ਗੱਲ ਕੀਤੀ। ਰਿਸ਼ਤਾ ਨਵਾਂ ਨਹੀਂ ਪੁਰਾਣਾ ਹੈ। ਜਦੋਂ ਤੋਂ ਨਰਿੰਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ, ਉਦੋਂ ਤੋਂ ਰਿਸ਼ਤਾ ਹੈ। ਮੈਂ ਹਵਾਈ ਜਹਾਜ਼ ਦੀ ਫੋਟੋ ਦਿਖਾਈ। ਨਰਿੰਦਰ ਮੋਦੀ ਜੀ ਆਪਣੇ ਦੋਸਤ ਨਾਲ ਬੜੇ ਆਰਾਮ ਨਾਲ ਬੈਠੇ ਸਨ।

ਉਥੇ ਹੀ ਰਾਹੁਲ ਨੇ ਕਿਹਾ ਕਿ ਮੈਂ ਅਡਾਨੀ ਦੇ ਘੁਟਾਲੇ ਨੂੰ ਲੈ ਕੇ ਸੰਸਦ ‘ਚ ਚਿੱਠੀ ਲਿਖੀ, ਪਰ ਕੁਝ ਨਹੀਂ ਹੋਇਆ। ਕੁਝ ਆਗੂਆਂ ਨੇ ਕਿਹਾ ਕਿ ਮੈਂ ਵਿਦੇਸ਼ੀ ਤਾਕਤਾਂ ਦੀ ਮਦਦ ਲਈ, ਅਜਿਹਾ ਕੁਝ ਨਹੀਂ ਹੈ। ਮੈਂ ਕਈ ਚਿੱਠੀਆਂ ਲਿਖੀਆਂ ਪਰ ਕੋਈ ਜਵਾਬ ਨਹੀਂ ਮਿਲਿਆ। ਮੈਂ ਸਪੀਕਰ ਨੂੰ ਕਿਹਾ ਕਿ ਮੈਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਸਪੀਕਰ ਨੇ ਕਿਹਾ ਕਿ ਮੈਂ ਕੁਝ ਨਹੀਂ ਕਰ ਸਕਦਾ। ਮੈਂ ਭਵਿੱਖ ਵਿੱਚ ਵੀ ਮੋਦੀ ਜੀ ਤੋਂ ਪੁੱਛਾਂਗਾ ਕਿ 20 ਹਜ਼ਾਰ ਕਰੋੜ ਰੁਪਏ ਕਿਸ ਦੇ ਹਨ। ਮੈਂ ਜੇਲ੍ਹ ਜਾਣ ਤੋਂ ਨਹੀਂ ਡਰਦਾ।