Connect with us

Punjab

ਕੈਪਟਨ ਦੀ ਸੰਸਦ ਮੈਂਬਰ ਪਤਨੀ ਦਾ ਕਾਂਗਰਸ ਨੂੰ ਜਵਾਬ: ਪ੍ਰਨੀਤ ਕੌਰ ਨੇ ਲਿਖਿਆ ਪਾਰਟੀ ਛੱਡਣ ਵਾਲੇ ਮੈਨੂੰ ਸਵਾਲ ਪੁੱਛ ਰਹੇ

Published

on

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੂੰ ਆਪਣਾ ਜਵਾਬ ਭੇਜ ਦਿੱਤਾ ਹੈ। ਸੰਸਦ ਮੈਂਬਰ ਨੇ ਆਪਣੇ ਜਵਾਬ ‘ਚ ਲਿਖਿਆ ਕਿ ਪਾਰਟੀ ਛੱਡਣ ਵਾਲੇ ਮੇਰੇ ਤੋਂ ਸਵਾਲ ਕਰ ਰਹੇ ਹਨ। ਹੁਣ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ।

ਦੋ ਦਿਨ ਪਹਿਲਾਂ ਉਨ੍ਹਾਂ ਨੂੰ ਅਨੁਸ਼ਾਸਨੀ ਕਮੇਟੀ ਵੱਲੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ। ਇਸ ‘ਤੇ ਪ੍ਰਨੀਤ ਕੌਰ ਨੇ ਅਨੁਸ਼ਾਸਨੀ ਕਮੇਟੀ ਦੇ ਤਾਰਿਕ ਅਨਵਰ ਨੂੰ ਜਵਾਬ ਦਿੰਦੇ ਹੋਏ ਲਿਖਿਆ ਕਿ ਉਹ ਖੁਦ ਹੈਰਾਨ ਹੈ, ਜਿਸ ਨੇ 1999 ‘ਚ ਸੋਨੀਆ ਗਾਂਧੀ ਨੂੰ ਵਿਦੇਸ਼ੀ ਕਹਿ ਕੇ ਪਾਰਟੀ ਛੱਡ ਦਿੱਤੀ, 2019 ਤੱਕ 20 ਸਾਲ ਪਾਰਟੀ ਤੋਂ ਦੂਰ ਰਹੇ ਅਤੇ ਜਿਸ ਨੂੰ ਖੁਦ ਵੀ ਅਨੁਸ਼ਾਸਨ ਦਾ ਸਾਹਮਣਾ ਕਰਨਾ ਪਿਆ। ਅੱਜ ਉਸ ਤੋਂ ਅਨੁਸ਼ਾਸਨੀ ਮਾਮਲੇ ‘ਤੇ ਸਵਾਲ ਪੁੱਛ ਰਹੇ ਸਨ।