Punjab
ਕੈਪਟਨ ਦੀ ਨਵੀਂ ਪਾਰੀ- ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਲੜਾਂਗੇ ਚੋਣ

ਚੰਡੀਗੜ੍ਹ:
ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ 2022 ਦੀਆਂ ਵਿਧਾਨਸਭਾ ਚੋਣਾਂ ਨੂੰ ਜਿੱਤਣ ਦੀ ਤਿਆਰੀ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਗਿਆ।
ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮਰਥਕ ਇੱਕਠੇ ਹੋ ਗਏ ਹਨ। ਮੈਂਬਰਸ਼ਿਪ ਮੁਹਿੰਮ 10 ਦਿਨ ਪਹਿਲਾਂ ਸ਼ੁਰੂ ਹੋਈ ਸੀ। ਆਉਣ ਵਾਲੇ ਸਮੇਂ ਚ ਜ਼ਿਲ੍ਹਿਆ ਚ ਗਰੁੱਪ ਬਣਾਏ ਜਾਣਗੇ। ਤਾਂ ਜੋ ਲੋਕ ਸ਼ਾਮਲ ਹੋ ਸਕਣ। ਉਨ੍ਹਾਂ ਨੇ ਇਹ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਭਾਜਪਾ ਅਤੇ ਅਕਾਲੀ ਦਲ ਯੂਨਾਈਟਿਡ ਨਾਲ ਮਿਲ ਕੇ ਜਿੱਤੀਆ ਜਾਣਗੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਉਹ ਹੁਣ ਪੂਰੀ ਹੋ ਗਈ ਹੈ। ਐਮਐਸਪੀ ਬਾਰੇ ਇੱਕ ਕਮੇਟੀ ਬਣਾਈ ਗਈ ਸੀ ਜਿਸ ਬਾਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸੰਸਦ ਚ ਦੱਸਿਆ। ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ ਇਸ ਬਾਰੇ ਤਿੰਨੋ ਪਾਰਟੀਆਂ ਮਿਲ ਕੇ ਫੈਸਲਾ ਲੈਣਗੀਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਇਸ਼ਤਿਹਾਰ ਦੇਖ ਕੇ ਹਾਸਾ ਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਪੈਸਾ ਕਿੱਥੋਂ ਆਵੇਗਾ, ਉਨ੍ਹਾਂ ਕੋਲ ਸਮਾਂ ਘੱਟ ਹੈ, ਉਹ ਕੀ ਕਰਨਗੇ, ਇਹ ਸਿਰਫ਼ ਡਰਾਮਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਰੇ ਜਾਣਦੇ ਹਨ ਕਿ 2 ਮਹੀਨਿਆਂ ਚ ਕੁਝ ਨਹੀਂ ਹੋਵੇਗਾ।
ਕੈਪਟਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਚ ਜੋ ਵੀ ਵਾਅਦੇ ਕੀਤੇ ਗਏ ਸੀ ਉਨ੍ਹਾਂ ਚੋਂ 92 ਫੀਸਦ ਪੂਰੇ ਕੀਤੇ ਗਏ ਹਨ। ਕੈਪਟਨ ਨੇ ਕਿਹਾ ਕਿ ਭਾਜਪਾ ਅਤੇ ਢੀਂਡਸਾ ਸਾਹਿਬ ਦੀ ਪਾਰਟੀ ਨਾਲ ਸੀਟਾਂ ਦੀ ਵੰਡ ਕੀਤੀ ਜਾਵੇਗੀ। 2022 ਦੀਆਂ ਚੋਣਾਂ ਨੂੰ ਉਨ੍ਹਾਂ ਵੱਲੋਂ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਚੋਣਾਂ ਲਈ ਜਿੱਤਣ ਵਾਲੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਹਿ ਰਹੇ ਹਨ ਕਿ 35 ਉਮੀਦਵਾਰ ਬਦਲੇ ਜਾਣਗੇ ਪਰ ਉਨ੍ਹਾਂ ਵੱਲੋਂ 35 ਉਮੀਦਵਾਰ ਉਤਾਰੇ ਜਾਣਗੇ। ਸੁਖਦੇਵ ਢੀਂਡਸਾ ਦੇ ਭਾਜਪਾ ਨਾਲ ਨਾ ਜਾਣ ਦੇ ਸਵਾਲ ‘ਤੇ ਕੈਪਟਨ ਨੇ ਕਿਹਾ ਕਿ ਮੈਂ ਇਹ ਗੱਲ ਉਸ ਆਧਾਰ ‘ਤੇ ਕਹਿ ਰਿਹਾ ਹਾਂ ਜੋ ਗ੍ਰਹਿ ਮੰਤਰੀ ਨੇ ਮੈਨੂੰ ਕੱਲ ਕਿਹਾ ਸੀ।
ਖੇਤੀ ਕਾਨੂੰਨਾਂ ‘ਤੇ ਕੈਪਟਨ ਨੇ ਕਿਹਾ ਕਿ ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨੂੰ ਨਹੀਂ ਆਉਣ ਦੇਣਗੇ। STF ਦੀ ਰਿਪੋਰਟ ਜਨਤਕ ਕਰਨ ‘ਤੇ ਕੈਪਟਨ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, 3 ਮਹੀਨੇ ਹੋ ਗਏ ਹਨ, ਕੌਣ ਰੋਕ ਰਿਹਾ ਹੈ? ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਉਹ ਇੰਨੇ ਮਜ਼ਬੂਤ ਹੋ ਤਾਂ ਤੁਹਾਡੇ ਵਿਧਾਇਕ ਕਿਉਂ ਭੱਜ ਰਹੇ ਹਨ