Punjab
ਪੰਜਾਬ ਪੁਲਿਸ ਦੇ DSP, SHO ਸਣੇ 14 ਮੁਲਾਜ਼ਮਾਂ ਉਤੇ ਰਾਜਸਥਾਨ ਵਿਚ ਕੇਸ ਦਰਜ

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉਤੇ ਰਾਜਸਥਾਨ ਵਿਚ ਕੇਸ ਦਰਜ ਹੋਇਆ ਹੈ। ਇਹ ਕੇਸ ਇਕ ਨੌਜਵਾਨ ਨੂੰ ਜਬਰਨ ਚੁੱਕਣ ਦੇ ਮਾਮਲੇ ਵਿਚ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚ ਇਕ ਡੀਐਸਪੀ, ਐਸਐਚਓ ਸਣੇ 14 ਮੁਲਾਜ਼ਮ ਸ਼ਾਮਲ ਹਨ। ਇਹ ਮੁਲਾਜ਼ਮ ਹੁਸ਼ਿਆਰਪੁਰ ਨਾਲ ਸਬੰਧਤ ਹਨ। ਪੀੜਤ ਨੌਜਵਾਨ ਰਾਜਸਥਾਨ ਦੇ ਕੋਟਾ ਦਾ ਰਹਿਣਾ ਵਾਲਾ ਹੈ। ਉਸ ਉਤੇ ਝੂਠੇ ਕੇਸ ਪਾ ਕੇ ਜੇਲ੍ਹ ਭੇਜਣ ਦੇ ਦੋਸ਼ ਹਨ। ਇਨ੍ਹਾਂ ਮੁਲਾਜ਼ਮਾਂ ਉਤੇ ਅਗਵਾ ਕਰਨ ਦਾ ਕੇਸ ਦਰਜ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਕੇਸ ਹਾਈ ਕੋਰਟ ਵਿਚ ਹੈ। ਇਸ ਨੌਜਵਾਨ ਉਤੇ 10 ਕਿੱਲ਼ੋ ਅਫੀਮ ਦਾ ਪਰਚਾ ਦਰਜ ਕੀਤਾ ਗਿਆ ਸੀ। ਪੀੜਤ ਨੌਜਵਾਨ ਦੇ ਮਾਪਿਆਂ ਨੇ ਅਦਾਲਤ ਵਿਚ ਦਾਅਵਾ ਕੀਤਾ ਸੀ ਉਨ੍ਹਾਂ ਦੇ ਪੁੱਤ ਨੂੰ ਹੁਸ਼ਿਆਰਪੁਰ ਤੋਂ ਨਹੀਂ ਸਗੋਂ ਰਾਜਸਥਾਨ ਤੋਂ ਚੁੱਕਿਆ ਗਿਆ ਸੀ। ਉਨ੍ਹਾਂ ਕੋਲ ਇਸ ਦੇ ਸਾਰੇ ਸਬੂਤ ਹਨ। ਹਾਲਾਂਕਿ ਪੁਲਿਸ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਬਾਰੇ ਆਖ ਕੇ ਪੱਲਾ ਝਾੜ ਰਹੀ ਹੈ।