Connect with us

Sports

16 ਨਵੇਂ ਕੋਰੋਨਾ ਦੇ ਮਾਮਲੇ ਟੋਕੀਓ ਓਲੰਪਿਕ ਆਏ ਸਾਹਮਣੇ, 3 ਖਿਡਾਰੀ ਵੀ ਹੋਏ ਸ਼ਾਮਲ

Published

on

tokyo olympics covid

ਟੋਕੀਓ ਓਲੰਪਿਕ ਖੇਡਾਂ ਵਿਚ ਸੋਮਵਾਰ ਨੂੰ ਕੋਵਿਡ-19 ਦੇ 16 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਵਿਚ 3 ਖਿਡਾਰੀ ਵੀ ਸ਼ਾਮਲ ਹਨ। ਇਸ ਤਰ੍ਹਾਂ ਨਾਲ ਖੇਡਾਂ ਨਾਲ ਜੁੜੇ ਕੁੱਲ ਮਾਮਲਿਆਂ ਦੀ ਸੰਖਿਆ 148 ਹੋ ਗਈ ਹੈ। ਆਯੋਜਕਾਂ ਨੇ ਕੋਵਿਡ-19 ਦੀ ਆਪਣੀ ਰੋਜ਼ਾਨਾ ਜਾਣਕਾਰੀ ਵਿਚ ਦੱਸਿਆ ਕਿ 3 ਖਿਡਾਰੀਆਂ, 4 ਠੇਕੇਦਾਰਾਂ, 1 ਕਰਚਮਾਰੀ ਅਤੇ ਖੇਡਾਂ ਨਾਲ ਸਬੰਧਤ 8 ਹੋਰ ਵਿਅਕਤੀਆਂ ਦਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਹੈ, ਜਿਨ੍ਹਾਂ 3 ਖਿਡਾਰੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ, ਉਹ ਖੇਡ ਪਿੰਡ ਵਿਚ ਨਹੀਂ ਰਹਿ ਰਹੇ ਸਨ। ਖੇਡ ਪਿੰਡ ਖੁੱਲ੍ਹਣ ਦੇ ਬਾਅਦ ਤੋਂ ਉਥੇ ਹੁਣ ਤੱਕ 16 ਮਾਮਲੇ ਪਾਏ ਗਏ ਹਨ। ਖੇਡਾਂ ਨਾਲ ਸਬੰਧਤ ਇਕ ਵਿਅਕਤੀ ਅਤੇ ਇਕ ਠੇਕੇਦਾਰ ਜਾਪਾਨ ਦੇ ਨਿਵਾਸੀ ਹਨ। ਤਿੰਨਾਂ ਖਿਡਾਰੀਆਂ ਅਤੇ ਖੇਡਾਂ ਨਾਲ ਸਬੰਧਤ 7 ਵਿਅਕਤੀਆਂ ਨੂੰ 14 ਦਿਨ ਦੇ ਜ਼ਰੂਰੀ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਟੋਕੀਓ ਪਹੁੰਚਣ ਦੇ ਬਾਅਦ ਜਿਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਵਿਚ ਚੈੱਕ ਗਣਰਾਜ, ਅਮਰੀਕਾ, ਚਿਲੀ, ਦੱਖਣੀ ਅਫਰੀਕਾ ਅਤੇ ਨੀਦਰਲੈਂਡ ਸ਼ਾਮਲ ਹਨ। ਚੈੱਕ ਗਣਰਾਜ ਅਦੇ 4 ਖਿਡਾਰੀਆਂ ਦਾ ਟੈਸਟ ਪਾਜ਼ੇਟਿਵ ਆਇਆ ਸੀ, ਜਿਸ ਕਾਰਨ ਉਸ ਨੂੰ ਵਿਚਾਲੇ ਵਾਲੀਬਾਲ ਅਤੇ ਰੋਡ ਸਾਈਕਲਿੰਗ ਤੋਂ ਹੱਟਣਾ ਪਿਆ ਸੀ।