30 ਮਾਰਚ : ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬੱਚਣ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦਾ ਕਰਫ਼ਿਊ ਦਾ ਐਲਾਨ ਕੀਤਾ ਹੈ ਉਥੇ ਹੀ ਚੰਡੀਗੜ੍ਹ ਸੈਕਟਰ 5 ਦੇ ਇੱਕ ਘਰ ਵਿੱਚ ਤੇਂਦੁਆ ਪਾਇਆ ਗਿਆ। ਦਸ ਦੱਸੀਏ ਕਿ ਇਹ ਘਰ ਚੰਡੀਗੜ੍ਹ ਦੀ ਸੁਖ਼ਨਾ ਝੀਲ ਦੇ ਨੇੜੇ ਹੈ ਅਤੇ ਇਸ ਝੀਲ ਦੇ ਆਲੇ ਦੁਆਲੇ ਜੰਗਲ ਹਨ ਜਿੱਥੇ ਕਿ ਇਹ ਪੈਂਥਰ ਨਿਕਲੀਆ। ਝੀਲ ਅਤੇ ਸੜਕਾਂ ‘ਤੇ ਲੋਕਾਂ ਦੀ ਭੀੜ ਨਾਂ ਹੋਣ ਕਾਰਨ ਇਹ ਪੈਂਥਰ ਉੱਥੇ ਦੇਖਿਆ ਗਿਆ। ਜਿਸਦੇ ਚੱਲਦਿਆਂ ਘਰ ਦੇ ਮੈਂਬਰਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਤੁਰੰਤ ਹੀ ਜੰਗਲੀ ਜੀਵ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਤੇ 5 ਘੰਟੇ ਦੀ ਮਸ਼ੱਕਤ ਤੋਂ ਬਾਅਦ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਤੇਂਦੂਏ ਨੂੰ ਕਾਬੂ ਕਰ ਲਿਆ ਹੈ।
ਸੰਗਰੂਰ, 29 ਮਾਰਚ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਕਰਫਿਊ ਦੌਰਾਨ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਘਰਾਂ ਤੱਕ ਹੀ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਇਨਾਂ ਸ਼ਬਦਾਂ ਦਾਪ੍ਰਗਟਾਵਾ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਘਰਾਚੋਂ ਸਮੇਤ ਹਲਕੇ ਦੇ ਹੋਰ ਪਿੰਡਾਂ ਵਿਚ ਲੋੜਵੰਦਾਂ ਨੂੰ ਨਿੱਜੀ ਖਰਚੇ ’ਚੋਂਲਗਾਤਾਰ ਚੌਥੇ ਦਿਨ ਰਾਸ਼ਨ ਵੰਡਣ ਮੌਕੇ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਰੂਰੀ ਵਸਤਾਂ ਦੀ ਘਰਾਂ ਤੱਕ ਪਹੁੰਚ ਦੇ ਨਾਲ-ਨਾਲ ਲੋੜਵੰਦਾਂ ਨੂੰ ਵੀ ਪੰਜਾਬਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਮੁਫ਼ਤ ਰਾਸ਼ਨ ਅਤੇ ਦਵਾਈਆਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਅਪੀਲ ਕੀਤੀ ਕਿ ਮਨੁੱਖਤਾ ’ਤੇ ਅਚਾਨਕ ਖੜੇਹੋਏ ਇਸ ਸੰਕਟ ਮੌਕੇ ਹਰ ਸੂਬਾ ਵਾਸੀ ਨੂੰ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਚਾਹਵਾਨਆਪਣਾ ਆਰਥਿਕ ਸਹਿਯੋਗ ਮੁੱਖ ਮੰਤਰੀ ਕੋਵਿਡ ਰਾਹਤ ਫੰਡ ’ਚ ਪਾ ਸਕਦੇ ਹਨ। ਇਸ ਮੌਕੇ ਉਨਾਂ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਸਮੂਹਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਵੱਧ ਚੜ ਕੇ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਵਿਜੈ ਇੰਦਰ ਸਿੰਗਲਾ ਨੇਦੱਸਿਆ ਕਿ ਦਾਨੀ ਸੱਜਣ ਮੁੱਖ ਮੰਤਰੀ ਕੋਵਿਡ ਰਾਹਤ ਫੰਡ ’ਚ ਯੋਗਦਾਨ ਦੇਣ ਲਈ ਐਚ.ਡੀ.ਐਫ਼.ਸੀ. ਬੈਂਕ ਦੀ ਸੈਕਟਰ 17 ਸੀ ’ਚ ਸਥਿਤ ਬਰਾਂਚ ’ਚ ਇਸ ਫੰਡਨੂੰ ਇਕੱਠਾ ਕਰਨ ਲਈ ਵਿਸ਼ੇਸ਼ ਤੌਰ ’ਤੇ ਖੋਲੇ ਗਏ ਸੇਵਿੰਗ ਅਕਾਉਟ ਨੰਬਰ 50100333026124 ’ਚ ਸਿੱਧੀ ਆਰਥਿਕ ਮਦਦ ਭੇਜ ਸਕਦੇ ਹਨ। ਉਨਾਂ ਕਿਹਾਕਿ ਇਸ ਖਾਤੇ ’ਚ ਪੈਸੇ ਆਨਲਾਈਨ ਟਰਾਂਸਫ਼ਰ ਵੀ ਕੀਤੇ ਜਾ ਸਕਦੇ ਹਨ ਜਿਸ ਲਈ ਆਈ.ਐਫ਼.ਐਸ.ਸੀ. ਕੋਡ HDFC0000213, ਸਵਿਫ਼ਟ ਕੋਡHDFCINBB ਅਤੇ ਬਰਾਂਚ ਕੋਡ 0213 ਹੈ। ਉਨਾਂ ਭਰੋਸਾ ਦਵਾਇਆ ਕਿ ਲੋਕਾਂ ਵੱਲੋਂ ਦਿੱਤਾ ਗਿਆ ਯੋਗਦਾਨ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਦੀ ਭਲਾਈਲਈ ਹੀ ਵਰਤਿਆ ਜਾਵੇਗਾ ਅਤੇ ਆਫ਼ਤ ਦੀ ਇਸ ਘੜੀ ਵਿਚ ਲੋਕ ਖੁੱਲਦਿਲੀ ਨਾਲ ਗਰੀਬਾਂ ਦੀ ਮਦਦ ਲਈ ਅੱਗੇ ਆਉਣ।
29 ਮਾਰਚ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਵੀ ਕੋਰੋਨਾ ਦੇ ਨਾਲ ਜੁੜ ਗਈ ਹੈ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ...
29 ਮਾਰਚ : ਕੋਰੋਨਾ ਵਾਇਰਸ ਦੀ ਆੜ ਵਿੱਚ ਹੋ ਰਹੀ ਕਾਲਾਬਜ਼ਾਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ, ਸਰਕਾਰ ਅਤੇ ਦੁਕਾਨਦਾਰ ਇਕਜੁੱਟ ਹੋ ਗਏ ਹਨ। ਕਾਲਾਬਜ਼ਾਰੀ ਨੂੰ ਰੋਕਣ...
ਚੰਡੀਗੜ, 29 ਮਾਰਚ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿਦੇਸ਼ ਦੇ ਹਾਲਾਤ ਬਿਗੜ ਚੁੱਕੇ ਹਨ। ਪੰਜਾਬ ਦੇ ਵਿੱਚ ਵੀ ਇਸ ਵਾਇਰਸ ਦੇ ਆਉਣ ਕਾਰਨ ਪੰਜਾਬ ਨੂੰ ਵੀ...
29 ਮਾਰਚ : ਕੋਰੋਨਾ ਵਾਇਰਸ ਦੇ ਚਲਦਿਆਂ ਪੂਰੇ ਦੇਸ਼ ਵਿੱਚ ਲਾਕਡਾਉਣ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ...
ਫ਼ਤਹਿਗੜ੍ਹ ਸਾਹਿਬ, 29 ਮਾਰਚ: ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਖਾਣ ਪੀਣ ਦੀਆਂ...
ਜਿੱਥੇ ਇੱਕ ਪਾਸੇ ਕਰੋਨਾ ਦਾ ਕਹਿਰ ਲੋਕਾਂ ਤੇ ਟੁੱਟਿਆ ਹੈ ਦੂਜੇ ਪਾਸੇ ਲੋਕ ਸਬਜ਼ੀਆਂ ਨੂੰ ਦੂਣੇ ਚੌਣੇ ਰੇਟਾਂ ਤੇ ਵੇਚ ਕੇ ਲੋਕਾਂ ਦੀ ਲੁੱਟ ਕਸੁੱਟ ਕਰ...
29 ਮਾਰਚ : ਘਨੌਰ ਦੇ ਪਿੰਡ ਰਾਮਪੁਰ ਸੈਣੀਆਂ ‘ਚ ਕੋਰੋਨਾ ਦਾ ਇੱਕ ਨੌਜਵਾਨ ਪੌਜ਼ੀਟਿਵ ਪਾਇਆ ਗਿਆ ਹੈ। ਜਿਸਦੀ ਉਮਰ 21 ਸਾਲ ਹੈ। ਨੌਜਵਾਨ ਦੇ ਨੇੜਲੇ 14...
ਪਟਿਆਲਾ ਜ਼ਿਲੇ ’ਚ ਘਨੌਰ ਹਲਕੇ ਦੇ ਪਿੰਡ ਰਾਮਪੁਰ ਸ਼ੈਣੀਆਂ ਦੇ 21 ਸਾਲਾ ਨੌਜਵਾਨ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਉਣ ਮਗਰੋਂ ਉਸ ਦੇ ਪਿੰਡ ਨੂੰ ਸੀਲ ਕਰ...