ਜਲੰਧਰ, ਰਾਜੀਵ ਵਧਵਾ, 5 ਅਪ੍ਰੈਲ : ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ 9 ਵਜੇ ਦੇਸ਼ ਦੇ ਲੋਕਾਂ ਨੂੰ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਨ ਅਤੇ ਦੀਵੇ, ਮੋਮਬੱਤੀਆਂ ਜਗਾਉਣ ਲਈ ਕਿਹਾਹੈ, ਜਿਸ ਕਾਰਨ ਜਲੰਧਰ ਦੇ ਲੋਕਾਂ ਨੇ ਅੱਜ ਸਵੇਰ ਤੋਂ ਹੀ ਮੋਮਬੱਤੀਆਂ ਅਤੇ ਦੀਵੇ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਦੁਕਾਨਦਾਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਲੋਕਦੁਕਾਨ ‘ਤੇ ਦੀਵੇ, ਮੋਮਬੱਤੀਆਂ, ਜੋਟ ਅਤੇ ਪੂਜਾ ਦੀਆਂ ਹੋਰ ਚੀਜ਼ਾਂ ਖਰੀਦਣ ਆ ਰਹੇ ਹਨ ਅਤੇ ਵੱਖ-ਵੱਖ ਰੰਗਾਂ ਦੀਆਂ ਮੋਮਬੱਤੀਆਂ ਖਰੀਦ ਰਹੇ ਹਨ। ਐਵੇ ਜਾਪਦਾਹੈ ਜਿਵੇਂ ਅੱਜ ਛੋਟੀ ਦੀਵਾਲੀ ਹੋਵੇ।
ਚੰਡੀਗੜ੍ਹ , 5 ਅਪ੍ਰੈਲ , ( ਬਲਜੀਤ ਮਰਵਾਹਾ ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ...
ਮੋਹਾਲੀ, ਬਲਜੀਤ ਮਰਵਾਹਾ, 5 ਅਪ੍ਰੈਲ : ਪਿੰਡ ਦਾਊਂ ਦੀ ਗਗਨਦੀਪ ਕੌਰ ਦਾ ਵਿਆਹ ਖੰਨਾ ਨਿਵਾਸੀ ਰਾਜਦੀਪ ਸਿੰਘ ਨਾਲ 29 ਮਾਰਚ ਨੂੰ ਧੂਮ ਧੜੱਕੇ ਨਾਲਇੱਕ ਮੈਰਿਜ ਪੈਲੇਸ ਵਿੱਚ ਹੋਣਾ ਨੀਅਤ ਹੋਇਆ ਸੀ। ਪਰਿਵਾਰਕ ਮੈਂਬਰ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਖਾਸ ਤੌਰ ਤੇ ਅਮਰੀਕਾ ਤੋਂ ਆਏ ਹੋਏ ਸਨ। ਪਰਕਰੋਨਾ ਬਿਮਾਰੀ ਦੇ ਫੈਲਾਓ ਦੇ ਡਰ ਅਤੇ ਕਰਫਿਊ ਲੱਗਣ ਕਾਰਨ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਵੀ ਇਸ ਵਿਆਹ ਨੂੰ ਟਾਲ ਦਿੱਤਾ ਗਿਆਸੀ। ਬੇਸ਼ਕ ਇਹ ਵਿਆਹ ਟਾਲ ਦਿੱਤਾ ਗਿਆ ਸੀ ਅਤੇ ਪਰਿਵਾਰ ਬਾਅਦ ਵਿੱਚ ਵੀ ਵਿਆਹ ਨੂੰ ਧੂਮ ਧੜੱਕੇ ਨਾਲ ਕਰ ਸਕਦਾ ਸੀ ਪਰ ਦੋਨੋ ਪਰਿਵਾਰਾਂ ਨੇ ਕਰਫਿਊਦਾ ਲਾਹਾ ਲੈਂਦਿਆਂ ਸਮਾਜ ਨੂੰ ਸੇਧ ਦੇਣ ਲਈ ਇਸ ਵਿਆਹ ਨੂੰ ਬਿਲਕੁੱਲ ਸਾਦੇ ਢੰਗ ਨਾਲ ਕਰਨ ਦਾ ਫੈਸਲਾ ਲਿਆ। ਅੱਜ ਮੁੰਡੇ ਵਾਲੇ ਪਰਿਵਾਰ ਦੇ ਸਿਰਫ ਚਾਰ ਮੈਂਬਰ ਆਨੰਦ ਕਾਰਜ ਕਰਵਾਉਣ ਲਈ ਬਗੈਰ ਕਿਸੇ ਆਓ ਭਗਤ ਕਰਵਾਉਣ ਅਤੇ ਚਾਹ ਪਾਣੀ ਪੀਣ ਤੋਂ ਸਿਧਾ ਹੀਗ੍ਰੀਨ ਇੰਕਲੇਵ ਪਿੰਡ ਦਾਊਂ ਦੇ ਗੁਰਦਵਾਰਾ ਸਾਹਿਬ ਪਹੁੰਚ ਗਏ। ਜਿੱਥੇ ਕੁਡ਼ੀ ਵਾਲੇ ਪਰਿਵਾਰ ਦੇ ਵੀ ਸਿਰਫ ਚਾਰ ਮੈਂਬਰ ਹੀ ਹਾਜਰ ਸਨ। ਆਨੰਦ ਕਾਰਜ ਹੋਣ ਤੋਂਬਾਅਦ ਨਵੀਂ ਵਿਆਹੀ ਜੋੜੀ ਜਦੋਂ ਪਿੰਡ ਵਿੱਚ ਦਾਖਲ ਹੋਣ ਲੱਗੀ ਤਾਂ ਪਿੰਡ ਦੇ ਰਸਤੇ ਉੱਤੇ ਪੰਚਾਇਤ ਅਤੇ ਕਲੱਬ ਮੈਂਬਰਾਂ ਵੱਲੋਂ ਬਾਹਰੀ ਲੋਕਾਂ ਨੂੰ ਪਿੰਡ ਵਿੱਚ ਦਾਖਲਹੋਣ ਤੋਂ ਰੋਕਣ ਲਈ ਨਾਕਾ ਲਗਾਇਆ ਹੋਇਆ ਸੀ। ਇਸ ਨਾਕੇ ਉੱਤੇ ਹਾਜਰ ਪਤਵੰਤਿਆਂ ਅਤੇ ਸਰਪੰਚ ਅਜਮੇਰ ਸਿੰਘ ਵੱਲੋਂ ਸਭ ਦੇ ਹੱਥ ਸੈਨੀਟਾਇਜਰ ਨਾਲ ਸਾਫਕਰਵਾਉਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ। ਵਿਆਹ ਵਾਲੇ ਮੁੰਡੇ ਰਾਜਦੀਪ ਸਿੰਘ ਨੇ ਵਿਆਹ ਨੂੰ ਬਿਲਕੁੱਲ ਸਧਾਰਨ ਰੱਖਣ ਲਈ ਮਹਿਗੇ ਕਪੜਿਆ ਨੂੰ ਛੱਡ ਕੇ ਸਿਰਫ ਸਧਾਰਨ ਚਿੱਟਾ ਕੁੜਤਾ ਪਜਾਮਾਪਾ ਕੇ ਹੀ ਵਿਆਹ ਕਰਵਾਇਆ ਅਤੇ ਹੋਰ ਕਿਸੇ ਕਿਸਮ ਦੇ ਰਸਮੋ ਰਿਵਾਜ ਨੂੰ ਵੀ ਨਹੀਂ ਕੀਤਾ। ਬੇਸ਼ੱਕ ਇਸ ਸਧਾਰਨ ਵਿਆਹ ਦੀ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰਹੈ ਪਰ ਕਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਅਤੇ ਸਧਾਰਨ ਵਿਆਹ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਕਿਸਮ ਦੇ ਚਾਹ- ਪਾਣੀ ਅਤੇ ਭੋਜਨ ਦੀ ਦਾਅਵਤ ਵੀ ਨਹੀਂਦਿੱਤੀ ਗਈ ਇੱਥੋਂ ਤੱਕ ਕੇ ਗਵਾਂਢੀਆਂ ਅਤੇ ਹੋਰ ਪਤਵੰਤਿਆਂ ਨੂੰ ਵੀ ਵਿਆਹ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਸਾਦੇ ਵਿਆਹ ਦੀ ਪ੍ਰਸੰਸਾਕਰਦਿਆਂ ਅਤੇ ਦੋਨੋ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਦੇ ਵਿਆਹ ਮੌਜੂਦਾ ਸਮੇਂ ਦੀ ਲੋੜ ਹੈ ਤਾਂ ਕੇ ਇਹਨਾ ਦੀ ਨਕਲ ਮਾਰ ਕੇ ਪੰਜਾਬ ਦੇਹੋਰ ਲੋਕ ਵੀ ਫਜ਼ੂਲ ਖਰਚਿਆ ਅਤੇ ਫਜ਼ੂਲ ਰਸਮੋ ਰਿਵਾਜਾਂ ਨੂੰ ਤਿਲਾਂਜਲੀ ਦੇ ਕੇ ਸਧਾਰਨ ਵਿਆਹ ਕਰਨ ਲਈ ਅੱਗੇ ਆਉਣ।
ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ ਇਸਨੂੰ ਦੇਖਦੇ ਹੋਏ ਹਰ ਕੋਈ ਨਿਯਮਾਂ ਦਾ ਪਾਲਣ ਸਖਤੀ ਨਾਲ ਕਰਨ ਦੀ ਕੋਸ਼ਿਸ਼ ‘ਚ ਹੈ ਤਾਂ ਜੋ ਇਹ...
ਪਿੰਡ ‘ਚ ਬਾਹਰਲੇ ਕਿਸੇ ਵਿਅਕਤੀ ਦੀ No Entry ਕਪੂਰਥਲਾ (ਜਗਜੀਤ ਧੰਜੂ) ਪੰਜਾਬ ‘ਚ ਪਿੰਡਾਂ ਦੇ ਲੋਕ ਲਗਾਤਾਰ ਆਪਣੇ ਪੱਧਰ ‘ਤੇ ਪਿੰਡਾਂ ਨੂੰ ਜਾਗਰੂਕ ਕਰ ਰਹੇ ਹਨ...
ਲੁਧਿਆਣਾ ਦੇ ਸਮਰਾਲਾ ਚੌਕ ਸਥਿਤ ਗੁਰੂ ਅਰਜਨ ਦੇਵ ਨਗਰ ਗਲੀ ਨੰਬਰ 4 ਦੇ ਵਿੱਚ ਦੇਰ ਸ਼ਾਮ ਇਕ ਘਰ ਚ ਸਿਲੰਡਰ ਫੱਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ...
ਪਦਮ ਸ਼੍ਰੀ ਭਾਈ ਨਿਰਮਲ ਸਿੰਘ ਦੀ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਟੈਸਟ ਲਏ ਜਾ ਰਹੇ ਨੇ ਅਤੇ ਜਾਂਚ ਦੌਰਾਨ...
ਪਦਮਸ਼੍ਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੀ ਪਵਿੱਤਰ ਦੇਹ ਨਾਲ ਕੀਤੇ ਗੈਰ ਮਨੁੱਖੀ...
ਥਾਂ ਥਾਂ ਨਾਕੇਬੰਦੀ ਹੋਣ ਦੇ ਬਾਵਜੂਦ ਵੀ ਨਸ਼ੇ ਦਾ ਕੰਮ ਚੱਲ ਰਿਹਾ ਹੈ ਜੋਰਾਂ ਤੇ ਸੂਬੇ ਅੰਦਰ ਕਰੋਨਾਵਾਇਰਸ ਦੇ ਚਲਦਿਆਂ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ...
ਐਸ.ਏ.ਐਸ.ਨਗਰ, 4 ਅਪਰੈਲ , ( ਬਲਜੀਤ ਮਰਵਾਹਾ ) : ਕੋਵਿਡ-19 ਮਹਾਂਮਾਰੀ ਦੇ ਸੰਕਟ ਅਤੇ ਕਰਫਿਊ ਬੰਦਸ਼ਾਂ ਦੇ ਚੱਲਦਿਆਂ ਜ਼ਮੀਨੀ ਪੱਧਰ ਤੋਂ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨਅਮਰਿੰਦਰ ਸਿੰਘ ਨੇ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ ਨਾਲ ਵੀਡਿਓ ਕਾਲ ਰਾਹੀਂ ਫੋਨ ‘ਤੇ ਗੱਲ ਕੀਤੀ। ਮੁੱਖ ਮੰਤਰੀ ਨੇ ਇਸ ਮੁਸ਼ਕਲ ਘੜੀ ਵਿੱਚ ਸੂਬਾ ਸਰਕਾਰਵੱਲੋਂ ਹੇਠਲੇ ਪੱਧਰ ‘ਤੇ ਚਲਾਏ ਜਾ ਰਹੇ ਰਾਹਤ ਕਾਰਜਾਂ ਬਾਰੇ ਵੀ ਫੀਡਬੈਕ ਲਈ। ਜਾਟ ਮਹਾਂਸਭਾ ਦਿੱਲੀ ਦੀ ਪ੍ਰਧਾਨ ਅਤੇ ਸਮਾਜ ਸੇਵਿਕ ਦੀਪਿਕਾ ਦੇਸ਼ਵਾਲ ਜੋ ਇਸ ਵੇਲੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮੱਦਦ ਕਰ ਰਹੀ ਹੈ, ਨੇ ਮੁੱਖ ਮੰਤਰੀ ਨਾਲਪਿੰਡ ਦੇ ਸਰਪੰਚ ਦੀ ਗੱਲ ਕਰਵਾਈ। ਦੀਪਿਕਾ ਨੇ ਕਿਹਾ ਕਿ ਉਸ ਦਾ ਮਕਸਦ ਅਜਿਹੀ ਸੰਕਟ ਦੀ ਘੜੀ ਵਿੱਚ ਜਿੱਥੇ ਲੋਕਾਂ ਦੀ ਮੱਦਦ ਕਰਨਾ ਹੈ ਉਥੇ ਸੂਬੇ ਦੇ ਮੁੱਖਮੰਤਰੀ ਨਾਲ ਹੇਠਲੇ ਪੱਧਰ ‘ਤੇ ਲੋਕਾਂ ਦਾ ਸਿੱਧਾ ਰਾਬਤਾ ਕਾਇਮ ਕਰਵਾ ਕੇ ਲੋਕਾਂ ਦੀ ਹੌਸਲਾ ਅਫਜ਼ਾਈ ਕਰਵਾਉਣਾ ਹੈ ਤਾਂ ਜੋ ਲੋਕ ਤਕੜੇ ਹੋ ਕੇ ਇਸ ਸੰਕਟ ਦਾਮੁਕਾਬਲਾ ਕਰ ਸਕਣ। ਹੇਠਲੇ ਪੱਧਰ ‘ਤੇ ਮੱਦਦ ਲਈ ਅੱਗੇ ਆਈ ਇਸ ਸਮਾਜ ਸੇਵਿਕਾ ਨੇ ਪਿੰਡ ਬਲੌਂਗੀ ਵਿਖੇ ਲੋੜਵੰਦਾਂ ਨੂੰ ਰਾਸ਼ਨ ਦੀ ਮੱਦਦ ਕਰਨ ਤੋਂ ਇਲਾਵਾ ਸੈਨੀਟਾਈਜ਼ ਦਾ ਕੰਮ ਵੀਕੀਤਾ। ਇਸ ਤੋਂ ਪਹਿਲਾਂ ਉਸ ਨੇ ਮੋਗਾ ਦੇ ਪਿੰਡਾਂ ਵਿੱਚ ਇਹ ਕੰਮ ਕੀਤਾ।